ਮੈਕਸੀਕੋ ਵਿੱਚ ਬੱਚਿਆਂ ਦੀ ਪਾਰਟੀ ਤੇ ਹੋਈ ਗੋਲੀਬਾਰੀ, 11 ਵਿਅਕਤੀਆਂ ਦੀ ਮੌਤ

ਮੈਕਸੀਕੋ, 14 ਜੁਲਾਈ (ਸ.ਬ.)  ਮੈਕਸੀਕੋ ਦੇ ਹਿਡਾਲਗੋ ਸੂਬੇ ਦੇ ਤਿਜ਼ਾਯੁਕਾ ਸਹਿਰ ਵਿੱਚ ਨਕਾਬਪੋਸ਼ ਬੰਦੂਕਧਾਰੀਆਂ ਨੇ ਬੱਚਿਆਂ ਦੀ ਜਨਮ ਦਿਨ ਪਾਰਟੀ ਤੇ ਗੋਲੀਆਂ ਚਲਾਈਆਂ, ਜਿਸ ਵਿੱਚ 7 ਪੁਰਸ਼ਾਂ ਅਤੇ 4 ਮਹਿਲਾਵਾਂ ਸਣੇ 11 ਵਿਅਕਤੀਆਂ ਦੀ ਮੌਤ ਹੋ ਗਈ| ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਵਾਲੀ ਥਾਂ ਤੋਂ ਤਿੰਨ ਬੱਚੇ ਜ਼ਿੰਦਾ ਮਿਲੇ ਹਨ ਪਰ ਪਾਰਟੀ ਵਿੱਚ ਮੌਜੂਦ ਸਾਰੇ 11 ਬਾਲਗਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ|
ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿੱਚ ਇਕ ਘਰ ਦੇ ਬਾਹਰ ਟੈਂਟ ਲਗਾ ਕੇ ਜਨਮ ਦਿਨ ਦੀ ਪਾਰਟੀ ਮਨਾਈ ਜਾ ਰਹੀ ਸੀ| ਮੈਕਸੀਕੋ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਹਿੰਸਾ ਦੀਆਂ ਅਜਿਹੀਆਂ ਕਈ ਘਟਨਾਵਾਂ ਹੋਈਆਂ ਹਨ ਅਤੇ ਜ਼ਿਆਦਾਤਰ ਘਟਨਾਵਾਂ ਦਾ ਕਾਰਨ ਨਸ਼ੀਲੇ ਪਦਾਰਥਾਂ ਦੇ ਵਪਾਰ ਨਾਲ ਜੁੜੀ ਰੰਜਿਸ਼ ਰਹੀ ਹੈ| ਇਸੇ ਸਾਲ ਸਿਰਫ ਮਈ ਵਿੱਚ 2186 ਵਿਅਕਤੀਆਂ ਦੀ ਮੌਤ ਹੋਈ ਹੈ|

Leave a Reply

Your email address will not be published. Required fields are marked *