ਮੈਕਸੀਕੋ ਵਿੱਚ ਮਨੁੱਖੀ ਤਸਕਰਾਂ ਦੇ ਚੁੰਗਲ ਤੋਂ ਬਚਾਈਆਂ100 ਔਰਤਾਂ

ਮੈਕਸੀਕੋ ਸਿਟੀ, 18 ਅਗਸਤ (ਸ.ਬ.) ਮੈਕਸੀਕੋ ਪੁਲੀਸ ਨੇ ਲਾਤਿਨ ਅਮਰੀਕਾ ਅਤੇ ਪੂਰਬੀ ਯੂਰਪ ਦੀਆਂ 100 ਔਰਤਾਂ ਨੂੰ ਦੇਹ ਵਪਾਰ ਤਸਕਰਾਂ ਦੇ ਚੁੰਗਲ ਵਿੱਚੋਂ ਬਚਾਇਆ ਹੈ ਅਤੇ ਮਨੁੱਖੀ ਤਸਕਰੀ ਦੇ ਦੋਸ਼ ਵਿਚ 18 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ|
ਸੁਰੱਖਿਆ ਵਿਭਾਗ ਦੇ ਇਕ ਬਿਆਨ ਮੁਤਾਬਕ ਕੱਲ ਮੱਧ ਮੈਕਸੀਕੋ ਸਿਟੀ ਵਿਚ ਇਕ ਵੇਸ਼ਵਾ ਦੇ ਕੋਠੇ ਉਤੇ ਛਾਪਾ ਮਾਰ ਕੇ ਔਰਤਾਂ ਨੂੰ ਰਿਹਾਅ ਕਰਵਾਇਆ ਗਿਆ| ਇਹ ਔਰਤਾਂ ਲਾਤਿਨ ਅਮਰੀਕਾ ਦੇ ਮੈਕਸੀਕੋ, ਅਰਜਨਟੀਨਾ, ਬ੍ਰਾਜ਼ੀਲ, ਕੋਲੰਬੀਆ, ਪਰਾਗਵੇ ਅਤੇ ਵੈਨਜ਼ੁਏਲਾ ਅਤੇ ਪੂਰਬੀ ਯੂਰਪ ਦੇ ਹੰਗਰੀ, ਯੂਕਰੇਨ ਅਤੇ ਰੂਸ ਦੀਆਂ ਵਾਸੀ ਹਨ|
ਮੈਕਸੀਕੋ ਪੁਲੀਸ ਨੇ ਹਾਲ ਹੀ ਵਿਚ ਕਈ ਤਸਕਰ ਗਿਰੋਹਾਂ ਦਾ ਭਾਂਡਾ ਭੰਨਿਆ ਹੈ| ਇਨ੍ਹਾਂ ਔਰਤਾਂ ਨੂੰ ਨੌਕਰੀਆਂ ਦੇਣ ਜਿਵੇਂ ਮਾਡਲ ਬਣਾਉਣ ਆਦਿ ਦਾ ਝਾਂਸਾ ਦੇ ਕੇ ਅਗਵਾ ਕਰਕੇ ਲਿਆਦਾ ਜਾਂਦਾ ਹੈ ਅਤੇ ਫਿਰ ਉਨ੍ਹਾਂ ਨੂੰ ਜ਼ਬਰਨ ਦੇਹ ਵਪਾਰ ਵਿੱਚ ਸੁੱਟਿਆ ਜਾਂਦਾ ਹੈ|

Leave a Reply

Your email address will not be published. Required fields are marked *