ਮੈਕਸੀਕੋ ਵਿੱਚ ਵਿਦੇਸ਼ੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸੇ ਦੀ ਸ਼ਿਕਾਰ, 12 ਵਿਅਕਤੀਆਂ ਦੀ ਮੌਤ

ਮੈਕਸੀਕੋ ਸਿਟੀ, 20 ਦਸੰਬਰ (ਸ.ਬ.) ਮੈਕਸੀਕੋ ਦੇ ਕਿੰਵਟਾਨਾਰੂ ਸੂਬੇ ਵਿੱਚ ਇਕ ਸੈਲਾਨੀ ਬੱਸ ਕੰਟਰੋਲ ਤੋਂ ਬਾਹਰ ਹੋ ਗਈ, ਜਿਸ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 18 ਵਿਅਕਤੀ ਜ਼ਖਮੀ ਹੋ ਗਏ| ਅਧਿਕਾਰੀਆਂ ਮੁਤਾਬਕ ਅਮਰੀਕਾ, ਬ੍ਰਾਜ਼ੀਲ ਅਤੇ ਸਵੀਡਨ ਦੇ ਸੈਲਾਨੀਆਂ ਸਮੇਤ ਕੁੱਲ 31 ਵਿਅਕਤੀਆਂ ਨੂੰ ਲੈ ਜਾ ਰਹੀ ਸੀ|
ਮੈਕਸੀਕੋ ਦੇ ਮੁੱਖ ਸੈਲਾਨੀ ਸਥਾਨ ਕਿੰਵਟਾਨਾਰੂ ਸੂਬੇ ਵਿੱਚ ਹਨ| ਬੱਸ ਡਰਾਈਵਰ ਕੰਪਨੀ ਕੋਸਟਾ ਮਾਇਆ ਦੇ ਮੁਤਾਬਕ ਬੱਸ ਬੀਤੇ ਦਿਨੀਂ ਜਦ ਤੁਲੁਮ ਨਗਰ ਦੇ ਦੱਖਣ ਵਿੱਚ ਸਥਿਤ ਇਕ ਪੁਰਾਣੇ ਖੰਡਰ ਕੋਲ ਕਾਕੋਬੇਨ ਪੁੱਜੀ ਤਾਂ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਹਾਈਵੇਅ ਤੇ ਪਲਟ ਗਈ| ਕੋਸਟਾ ਮਾਇਆ ਨੇ ਦੱਸਿਆ ਕਿ ਹਾਦਸੇ ਮਗਰੋਂ ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ|
ਕੁੱਝ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ| ਕਿੰਵਟਾਨਾ ਸਰਕਾਰ ਨੇ ਕਿਹਾ ਕਿ ਹਾਦਸੇ ਦੇ ਕਾਰਣਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਪਿਛਲੇ ਸਾਲ ਕਿੰਵਟਾਨਾ ਸੂਬੇ ਵਿੱਚ ਹੀ ਇਕ ਬੱਸ ਪਲਟਣ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ ਸੀ|

Leave a Reply

Your email address will not be published. Required fields are marked *