ਮੈਕਸੀਕੋ ਵਿੱਚ ਸ਼ਾਪਿੰਗ ਮਾਲ ਢਹਿ ਜਾਣ ਕਾਰਨ 7 ਵਿਅਕਤੀਆਂ ਦੀ ਮੌਤ

ਮੈਕਸੀਕੋ ਸਿਟੀ, 12 ਅਕਤੂਬਰ (ਸ.ਬ.) ਮੈਕਸੀਕੋ ਵਿੱਚ ਇਕ ਸ਼ਾਪਿੰਗ ਮਾਲ ਦੇ ਢਹਿ ਜਾਣ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ| ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਕਈ ਮਜ਼ਦੂਰ ਲਾਪਤਾ ਵੀ ਹਨ|
ਲੋਕਲ ਕੌਂਸਲ ਸਕੱਤਰ ਜੈਨਾਰੀਓ ਗਰੇਸੀਆ ਨੇ ਦੱਸਿਆ ਕਿ ਉਨ੍ਹਾਂ ਨੂੰ 15 ਵਿਅਕਤੀਆਂ ਦੇ ਜ਼ਖਮੀ ਹੋਣ ਅਤੇ ਮਾਰੇ ਜਾਣ ਦੀ ਖਬਰ ਮਿਲੀ ਹੈ| ਮੰਨਿਆ ਜਾ ਰਿਹਾ ਹੈ ਕਿ ਇਹ ਸਭ ਇਸ ਮਾਲ ਦਾ ਨਿਰਮਾਣ ਕਰਨ ਵਾਲੇ ਮਜ਼ਦੂਰ ਹਨ| ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਇਕ 3 ਮੰਜ਼ਲਾਂ ਇਮਾਰਤ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਅਤੇ ਇਸ ਇਮਾਰਤ ਨੂੰ ਬਣਾਉਣ ਲਈ ਮਾਲਕ ਕੋਲ ਜ਼ਰੂਰੀ ਲਾਇਸੈਂਸ ਵੀ ਨਹੀਂ ਹੈ| ਘਟਨਾ ਦੀਆਂ ਤਸਵੀਰਾਂ ਵਿੱਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਮਲਬੇ ਹੇਠ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਕੋਸ਼ਿਸ਼ਾਂ ਚੱਲ ਰਹੀਆਂ ਹਨ| ਸਥਾਨਕ ਸਮੇਂ ਮੁਤਾਬਕ ਇਹ ਘਟਨਾ ਬੀਤੇ ਵੀਰਵਾਰ ਰਾਤ ਨੂੰ ਵਾਪਰੀ| ਰਾਹਤ ਟੀਮ ਅਜੇ 9 ਹੋਰ ਮਜ਼ਦੂਰਾਂ ਨੂੰ ਲੱਭ ਰਹੀ ਹੈ|
ਜਿਕਰਯੋਗ ਕਿ ਜੁਲਾਈ ਮਹੀਨੇ ਵੀ ਇੱਥੇ ਨਵਾਂ ਬਣਿਆ ਸ਼ਾਪਿੰਗ ਮਾਲ ਢਹਿ ਗਿਆ ਸੀ ਪਰ ਉਸ ਸਮੇਂ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਸੀ|

Leave a Reply

Your email address will not be published. Required fields are marked *