ਮੈਕਸੀਕੋ ਵਿੱਚ ਹੋਈ ਗੋਲੀਬਾਰੀ ਵਿੱਚ ਚਾਰ ਵਿਅਕਤੀਆਂ ਦੀ ਮੌਤ

ਕਾਨਕੁਨ, 18 ਜਨਵਰੀ (ਸ.ਬ.) ਮੈਕਸੀਕੋ ਦੇ ਪ੍ਰਸਿੱਧ ਬੀਚ ਰਿਜ਼ੋਰਟ ਸ਼ਹਿਰ ਕਾਨਕੁਨ ਵਿੱਚ ਅਟਾਰਨੀ ਜਨਰਲ ਦੇ ਦਫ਼ਤਰ ਦੇ ਬਾਹਰ ਕੁਝ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ| ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰਾਂ ਦਾ ਸੰਬੰਧ ਕਿਸ ਸਮੂਹ ਨਾਲ ਸੀ, ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗਾ ਪਰ ਇਹ ਘਟਨਾ ਮੈਕਸੀਕੋ ਦੇ ਮੁੱਖ ਸੈਲਾਨੀ ਇਲਾਕੇ ਵਿੱਚ ਵਾਪਰੀ ਹੈ, ਜਿੱਥੇ ਅਜਿਹੀਆਂ ਘਟਨਾਵਾਂ ਨਹੀਂ ਦੇਖੀਆਂ ਗਈਆਂ| ਇਹ ਅਜਿਹਾ ਇਲਾਕਾ ਹੈ, ਜਿਹੜਾ ਦੇਸ਼ ਦੇ ਹੋਰ ਭਾਗਾਂ ਵਿੱਚ ਹੋਣ ਵਾਲੀਆਂ ਹਿੰਸਾਤਮਕ ਘਟਨਾਵਾਂ ਦੇ ਅਸਰ ਵਿੱਚ ਅਣਛੋਹਿਆ ਰਿਹਾ ਹੈ| ਕਿਵੰਟਾਨਾ ਰੂ ਸੂਬੇ ਦੇ ਗਵਰਨਰ ਕਾਲਰੋਸ ਜਾਓਕਿਵਨ ਨੇ ਦੱਸਿਆ ਕਿ ਇਸ ਘਟਨਾ ਵਿੱਚ ਤਿੰਨ ਹਮਲਾਵਰ ਅਤੇ ਇੱਕ ਪੁਲੀਸ ਅਧਿਕਾਰੀ ਦੀ ਮੌਤ ਹੋ ਗਈ| ਉਨ੍ਹਾਂ ਦੱਸਿਆ ਕਿ ਪੰਜ ਸ਼ੱਕੀ ਹਮਲਾਵਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ| ਸ਼੍ਰੀ ਕਾਲਰੋਸ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸੰਘੀ ਸਰਕਾਰ ਖੇਤਰ ਅਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਰਹੀ ਹੈ| ਜਿਕਰਯੋਗ ਹੈ ਕਿ ਸੋਮਵਾਰ ਨੂੰ ਪਲਾਇਆ ਡੇਲ ਕਾਰਮੇਨ ਰਿਜ਼ੋਰਟ ਸਥਿਤ ਵਿੱਚ ਇੱਕ ਨਾਈਟ ਕਲੱਬ ਵਿੱਚ ਇੱਕ ਬੰਦੂਕਧਾਰੀ ਨੇ ਤਾੜ-ਤਾੜ ਗੋਲੀਆਂ ਚਲਾਈਆਂ ਸਨ| ਇਸ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂਕਿ 15 ਹੋਰ ਜ਼ਖ਼ਮੀ ਹੋਏ ਸਨ| ਮ੍ਰਿਤਕਾਂ ਵਿੱਚ ਤਿੰਨ ਵਿਦੇਸ਼ੀ ਅਤੇ ਮੈਕਸੀਕੋ ਦੇ ਦੋ ਨਾਗਰਿਕ ਸ਼ਾਮਲ ਸਨ|

Leave a Reply

Your email address will not be published. Required fields are marked *