ਮੈਕਸੀਕੋ ਵਿੱਚ 6.0 ਤੀਵਰਤਾ ਦਾ ਭੂਚਾਲ

ਮੈਕਸੀਕੋ ਸਿਟੀ, 19 ਜਨਵਰੀ (ਸ.ਬ.) ਮੈਕਸੀਕੋ ਦੇ ਪ੍ਰਸ਼ਾਂਤ ਤੱਟ ਨੇੜੇ ਅੱਜ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਲ ਸਕੇਲ ਤੇ 6.0 ਦਰਜ ਕੀਤੀ ਗਈ| ਅਮਰੀਕਾ ਦੇ ਭੂ-ਭਾਗ ਸਰਵੇਖਣ ਕੇਂਦਰ ਨੇ ਦੱਸਿਆ ਨਾਰਦਰਨ-ਈਸਟ ਪੈਸੇਫਿਕ ਵਿੱਚ ਸਥਾਨਕ ਸਮੇਂ ਮੁਤਾਬਕ 4:40 ਤੇ ਮਹਿਸੂਸ ਕੀਤੇ ਗਏ ਭੂਚਾਲ ਦਾ ਕੇਂਦਰ ਮੈਕਸੀਕੋ ਦੇ ਉੱਤਰ-ਪੂਰਬੀ ਸ਼ਹਿਹ ਅਲਾਪੁਲਕੋ ਤੋਂ 1026 ਕਿ. ਮੀ. ਦੂਰ ਅਤੇ ਧਰਤੀ ਦੀ ਪਰਤ ਤੋਂ 10 ਕਿ. ਮੀ. ਹੇਠਾਂ ਸੀ| ਭੂਚਾਲ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਹੈ| ਨਾਲ ਹੀ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ|

Leave a Reply

Your email address will not be published. Required fields are marked *