ਮੈਕਸੀਕੋ : ਸਹੁੰ ਚੁੱਕ ਸਮਾਗਮ ਵਿੱਚ ਮੇਅਰ ਦੀ ਹੱਤਿਆ

ਮੈਕਸੀਕੋ ਸਿਟੀ, 2 ਜਨਵਰੀ (ਸ.ਬ.) ਮੈਕਸੀਕੋ ਵਿਚ ਵਹਾਕਾ ਰਾਜ ਦੇ ਇਕ ਸ਼ਹਿਰ ਦੇ ਮੇਅਰ ਦੇ ਸਹੁੰ ਚੁੱਕਣ ਮਗਰੋਂ ਕੁਝ ਦੇਰ ਬਾਅਦ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ| ਵਹਾਕਾ ਦੇ ਗਵਰਨਰ ਅਲੇਜੈਂਡਰੋ ਮੂਰਤ ਨੇ ਟਲੈਕਿਜ਼ਯਾਕੋ ਦੇ ਮੇਅਰ ਅਲੇਜੈਂਡਰੋ ਅਪਾਰਿਸਿਓ ਸੈਂਟੀਯਾਗੋ ਦੀ ਹੱਤਿਆ ਦੀ ਆਪਣੇ ਟਵਿਟਰ ਅਕਾਊਂਟ ਜ਼ਰੀਏ ਪੁਸ਼ਟੀ ਕੀਤੀ| ਗਵਰਨਰ ਨੇ ਮਾਮਲੇ ਦੀ ਡੂੰਘੀ ਜਾਂਚ ਦਾ ਵਾਅਦਾ ਕੀਤਾ ਅਤੇ ਦੱਸਿਆ ਕਿ ਮਾਮਲੇ ਦੇ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ| ਸਰਕਾਰੀ ਵਕੀਲ ਦੇ ਦਫਤਰ ਨੇ ਇਕ ਬਿਆਨ ਵਿਚ ਦੱਸਿਆ ਕਿ ਅਪਾਰਿਸਿਓ ਨੇ ਸਹੁੰ ਚੁੱਕ ਲਈ ਸੀ| ਉਹ ਸਿਟੀ ਹਾਲ ਵਿਚ ਇਕ ਬੈਠਕ ਲਈ ਜਾ ਰਹੇ ਸਨ| ਉਸੇ ਦੌਰਾਨ ਅਣਜਾਣ ਬੰਦੂਕਧਾਰੀਆਂ ਨੇ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ| ਜ਼ਖਮੀ ਹਾਲਤ ਵਿਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ| ਇਸ ਹਮਲੇ ਵਿਚ ਚਾਰ ਹੋਰ ਲੋਕ ਜ਼ਖਮੀ ਹੋਏ|

Leave a Reply

Your email address will not be published. Required fields are marked *