ਮੈਕਸੀਕੋ ਸਿਟੀ ਵਿੱਚ ਸੜਕ ਹਾਦਸੇ ਵਿੱਚ 18 ਵਿਅਕਤੀਆਂ ਦੀ ਮੌਤ

ਮੈਕਸੀਕੋ ਸਿਟੀ, 28 ਨਵੰਬਰ (ਸ.ਬ.) ਮੈਕਸੀਕੋ ਦੇ ਪਿਊਬਲਾ ਵਿਚ ਟਰੱਕ ਪਲਟਨ ਦੀ ਘਟਨਾ ਵਿਚ 18 ਵਿਅਕਤੀਆਂ ਦੀ ਮੌਤ ਹੋ ਗਈ| ਇਕ ਸਮਾਚਾਰ ਏਜੰਸੀ ਮੁਤਾਬਕ ਇਹ ਘਟਨਾ ਤੇਪਾਂਗੋ ਡੀ ਰਾਡ੍ਰਿਗੇਜ ਵਿਚ ਹੋਈ| ਇਸ ਘਟਨਾ ਵਿਚ 9 ਪੁਰਸ਼ ਅਤੇ 9 ਔਰਤਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਟਰੱਕ ਵਿਚ ਸਾਮਾਨ ਰੱਖਣ ਵਾਲੀ ਜਗ੍ਹਾ ਤੇ ਬੈਠੇ ਹੋਏ ਸਨ| ਪੁਲੀਸ ਦੀ ਮੁੱਢਲੀ ਰਿਪੋਰਟ ਮੁਤਾਬਕ ਅਜਿਹਾ ਲੱਗ ਰਿਹਾ ਹੈ ਕਿ ਟਰੱਕ ਦੇ ਬ੍ਰੇਕ ਫੇਲ ਹੋ ਗਏ ਸਨ, ਜਿਸ ਵਜ੍ਹਾ ਨਾਲ ਇਹ ਹਾਦਸਾ ਹੋਇਆ| ਮ੍ਰਿਤਕਾਂ ਦੀ ਗਿਣਤੀ ਵਧ ਕੇ 19 ਵੀ ਹੋ ਸਕਦੀ ਹੈ, ਕਿਉਂਕਿ 1 ਜ਼ਖਮੀ ਦੀ ਹਾਲਤ ਗੰਭੀਰ ਹੈ| ਪੁਲੀਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|

Leave a Reply

Your email address will not be published. Required fields are marked *