ਮੈਕਸੀਕੋ ਹਮਲੇ ਵਿੱਚ 6 ਪੁਲੀਸ ਅਧਿਕਾਰੀਆਂ ਦੀ ਮੌਤ

ਮੈਕਸੀਕੋ ਸਿਟੀ, 2 ਜੂਨ (ਸ.ਬ.) ਉਤਰੀ-ਮੱਧ ਮੈਕਸੀਕੋ ਦੇ ਗੁਆਨਜੁਆਤਾ ਸੂਬੇ ਵਿਚ ਬੰਦੂਕਧਾਰੀਆਂ ਦੇ ਹਮਲੇ ਵਿਚ ਪੁਲੀਸ ਦੇ 6 ਅਧਿਕਾਰੀਆਂ ਦੀ ਮੌਤ ਹੋ ਗਈ| ਸੂਬੇ ਦੇ ਗ੍ਰਹਿ ਮੰਤਰੀ ਗੁਸਤਾਵੋ ਰੋਡ੍ਰਿਗਜ ਜੁਨਕਵੇਰਾ ਨੇ ਦੱਸਿਆ ਕਿ ਮਾਰੇ ਗਏ ਅਧਿਕਾਰੀ ਟਰੈਫਿਕ ਪੁਲੀਸ ਦੇ ਸਨ| ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਅਪਰਾਧ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ| ਜਦ ਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਸ ਘਟਨਾ ਨੂੰ ਕਿਵੇਂ ਅੰਜ਼ਾਮ ਦਿੱਤਾ ਗਿਆ ਪਰ ਸਥਾਨਕ ਮੀਡੀਆ ਵਿਚ ਆ ਰਹੀਆਂ ਖਬਰਾਂ ਮੁਤਾਬਕ ਉਥੋਂ ਲੰਘ ਰਹੇ ਵਾਹਨਾਂ ਵਿਚੋਂ ਚੱਲੀਆਂ ਗੋਲੀਆਂ ਨਾਲ ਇਨ੍ਹਾਂ ਅਧਿਕਾਰੀਆਂ ਦੀ ਮੌਤ ਹੋਈ|

Leave a Reply

Your email address will not be published. Required fields are marked *