ਮੈਕਸ ਹਸਪਤਾਲ ਨੂੰ 11 ਲੱਖ ਦਾ ਜ਼ੁਰਮਾਨਾ

ਮੈਕਸ ਹਸਪਤਾਲ ਨੂੰ 11 ਲੱਖ ਦਾ ਜ਼ੁਰਮਾਨਾ

ਗੈਂਗਰੀਨ ਨਾਲ ਪ੍ਰਭਾਵਿਤ ਉਂਗਲੀ ਦੇ ਇਲਾਜ ਵਿੱਚ ਲਾਪਰਵਾਹੀ ਵਰਤਣ ਦਾ ਦੋਸ਼
ਐਸ.ਏ.ਐਸ. ਨਗਰ, 5 ਸਤੰਬਰ (ਸ.ਬ.) ਇਕ ਵਿਅਕਤੀ ਦੀ ਗੈਂਗਰੀਨ ਨਾਲ ਪ੍ਰਭਾਵਿਤ ਉਂਗਲੀ ਦੇ ਇਲਾਜ ਵਿੱਚ ਲਾਪਰਵਾਹੀ ਵਰਤਣ ਦੇ ਮਾਮਲੇ ਵਿੱਚ ਸੁਣਵਾਈ ਕਰਦੇ ਹੋਏ ‘ਪੰਜਾਬ ਰਾਜ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ’ ਨੇ ਸ਼ਹਿਰ ਦੇ ਨਾਮੀ ਮੈਕਸ ਹਸਪਤਾਲ ਤੇ ਭਾਰੀ ਜ਼ੁਰਮਾਨਾ ਕੀਤਾ ਹੈ|
ਕਮਿਸ਼ਨ ਨੇ ਆਪਣੇ ਫੈਸਲੇ ਵਿੱਚ ਮੁਹਾਲੀ ਦੇ ਮੈਕਸ ਸੁਪਰ ਸਪੈਸ਼ੈਲਿਟੀ ਹਸਪਤਾਲ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮਰੀਜ਼ ਨੂੰ 11 ਲੱਖ ਰੁਪਏ ਮੁਆਵਜ਼ਾ ਅਤੇ 22 ਹਜ਼ਾਰ ਰੁਪਏ ਮੁਕੱਦਮੇ ਦੇ ਖਰਚੇ ਵਜੋਂ ਅਦਾ ਕਰੇ| ਦੋਸ਼ ਹੈ ਕਿ ਇਲਾਜ ਵਿੱਚ ਲਾਪਰਵਾਹੀ ਵਰਤਣ ਕਾਰਨ ਮਰੀਜ਼ ਦੀ ਉਂਗਲੀ ਕੱਟਣੀ ਪਈ ਸੀ|
ਇਹ ਮਾਮਲਾ ਸਾਲ 2015 ਦਾ ਹੈ| ਮੁਹਾਲੀ ਦੇ ਫੇਜ਼-2 ਵਾਸੀ ਸੰਦੀਪ ਕੁਮਾਰ ਨੇ ਆਪਣੀ ਅਰਜ਼ੀ ਵਿੱਚ ਕਿਹਾ ਸੀ ਕਿ ਉਸ ਦੀ ਉਂਗਲੀ ਦੇ ਇਲਾਜ ਦੌਰਾਨ ਹਸਪਤਾਲ ਵਲੋਂ ਲਾਪਰਵਾਹੀ ਵਰਤੀ ਗਈ| ਸੰਦੀਪ ਦੇ ਵਕੀਲ ਨੇ ਇਸ ਮਾਮਲੇ ਵਿੱਚ ਤਰਕ ਦਿੱਤਾ ਕਿ ਗੈਂਗਰੀਨ ਨਾਲ ਪ੍ਰਭਾਵਿਤ ਮਰੀਜ਼ ਦੀ ਉਂਗਲੀ ਦਾ ਸਹੀ ਤਰੀਕੇ ਨਾਲ ਇਲਾਜ ਨਹੀਂ ਕੀਤਾ ਗਿਆ| ਸਿਰਫ ਇੰਨਾ ਹੀ ਨਹੀਂ ਸ਼ਿਕਾਇਤ ਕਰਤਾ ਦੀ ਉਂਗਲੀ ਦਾ ਐਕਸ-ਰੇਅ ਵੀ ਨਹੀਂ ਕਰਾਇਆ ਗਿਆ|
ਬਿਮਾਰੀ ਵਧਣ ਤੇ ਜਦੋਂ ਮਰੀਜ਼ ਨੇ ਦੂਜੇ ਹਸਪਤਾਲ ਵਿੱਚ ਇਲਾਜ ਸ਼ੁਰੂ ਕਰਾਇਆ ਤਾਂ ਪਤਾ ਲੱਗਿਆ ਕਿ ਮੈਕਸ ਹਸਪਤਾਲ ਵਿੱਚ ਇਲਾਜ ਦੌਰਾਨ ਉਂਗਲੀ ਦੀ ਹੱਡੀ ਨੂੰ ਹਟਾ ਦਿੱਤਾ ਗਿਆ ਸੀ| ਇਸ ਨਾਲ ਮਰੀਜ਼ ਦੀ ਉਂਗਲੀ ਕੱਟਣੀ ਪਈ ਸੀ ਜਿਸ ਕਾਰਨ ਕਮਿਸ਼ਨ ਵਲੋਂ ਹਸਪਤਾਲ ਨੂੰ ਜ਼ੁਰਮਾਨਾ ਲਗਾਇਆ ਗਿਆ ਹੈ|

Leave a Reply

Your email address will not be published. Required fields are marked *