ਮੈਕਸ ਹਸਪਤਾਲ ਵਿੱਚ ਡਾ. ਪਾਊਲੋ ਮਾਲੋ ਨੇ ਪੇਸ਼ ਕੀਤੀ ‘ਆਲ ਆਨ 4’ ਦੰਦ ਚਿਕਿਤਸਾ ਵਿਧੀ

ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਯੂਰਪੀ ਇੰਪਲਾਂਟੋਲਾਜਿਸਟ ਡਾ. ਪਾਊਲੋ ਮਾਲੋ ਨੇ ਦੰਦਾਂ ਦੇ ਇੰਪਲਾਂਟ ਦੀ ਇੱਕ ਬਿਹਤਰ ਵਿਧੀ ਦਾ ਵਿਕਾਸ ਕੀਤਾ ਹੈ, ਜਿਸਨੂੰ ਉਹ ‘ਆਲ ਆਨ 4’ ਟ੍ਰੀਟਮੈਂਟ ਕਹਿੰਦੇ ਹਨ| ਦੰਦਾਂ ਦੇ ਇਲਾਜ ਦੀ ਇਹ ਨਵੀਂ ਵਿਧੀ ਮੈਕਸ ਸੂਪਰ ਸਪੈਸ਼ੀਲਿਟੀ ਹਾਸਪਿਟਲ, ਮੁਹਾਲੀ ਵਿੱਚ ‘ਆਲ ਆਨ 4 ਸਰਜੀਕਲ ਪ੍ਰੋਟੋਕਾਲ ਐਂਡ  ਇੰਮੀਡਿਏਟ ਫੰਕਸ਼ਨ ਕੋਰਸ’ ਵਰਕਸ਼ਾਪ ਦੇ ਦੌਰਾਨ ਪ੍ਰਦਰਸ਼ਿਤ ਕੀਤੀ ਗਈ| ਵਰਕਸ਼ਾਪ ਦਾ ਆਯੋਜਨ ਹਸਪਤਾਲ ਦੇ ਦੰਦਾਂ ਦੇ ਇਲਾਜ ਵਿਭਾਗ ਦੇ ਡਾਇਰੈਕਟਰ ਅਤੇ ਹੈਡ, ਡਾ. ਗੌਰਵ ਮਲਿਕ ਨੇ ਕੀਤਾ ਸੀ|
ਡਾ. ਮਾਲੋ ਨੇ ਦੱਸਿਆ ਕਿ ਇਹ ਤਕਨੀਕ ਮੂਲ ਰੂਪ ਨਾਲ ਇਸ ਸਿਧਾਂਤ ਤੇ ਅਧਾਰਿਤ ਹੈ ਕਿ ਸਾਰੇ ਦੰਦ ਸਿਰਫ ਚਾਰ ਡੈਂਟਲ ਇੰਪਲਾਂਟ ਤੇ ਟਿਕੇ ਰਹਿੰਦੇ ਹਨ| ਇਸ ਵਿਧੀ ਵਿੱਚ ਚਾਰ ਖਾਸ ਇੰਪਲਾਂਟਸ ਦੇ ਜਰੀਏ ਇੱਕ ਬ੍ਰਿਜ ਦੀ ਸੰਰਚਨਾ ਕੀਤੀ ਜਾਂਦੀ ਹੈ ਜਿਸ ਨਾਲ ਮੂੰਹ ਦੇ ਬਾਕੀ ਸਾਰੇ ਦੰਦਾਂ ਨੂੰ ਸਥਿਰਤਾ ਪ੍ਰਦਾਨ ਕੀਤੀ ਜਾਂਦੀ ਹੈ|
ਦੰਦਾਂ ਦੀ ਜ਼ਿਆਦਾ ਪ੍ਰੇਸ਼ਾਨੀ ਦੀ ਹਾਲਤ ਵਿੱਚ ਉਪਯੋਗੀ ਇਸ ਤਕਨੀਕ ਬਾਰੇ ਡਾ. ਮਲਿਕ ਨੇ ਕਿਹਾ ਕਿ ‘ਆਲ ਆਨ 4’ ਇੱਕ ਚਮਤਕਾਰੀ ਡੈਂਟਲ ਟੈਕਨੋਲਾਜੀ ਹੈ, ਜਿਸਨੂੰ ਮਰੀਜ ਦੀਆਂ ਜ਼ਰੂਰਤਾਂ ਅਤੇ ਚਿੰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜਾਇਨ ਕੀਤਾ ਗਿਆ ਹੈ|
ਇਸ ਮੌਕੇ ਬੋਲਦਿਆਂ ਸੀਨੀਅਰ ਵਾਈਸ ਪ੍ਰੈਜੀਡੈਂਟ, ਸ਼੍ਰੀ ਸੰਦੀਪ ਡੋਗਰਾ ਨੇ ਕਿਹਾ ਕਿ ਨਿਊਨਤਮ ਚੀਰਾ ਲਗਾ ਕੇ ਹੋਣ ਵਾਲੀ ਇਸ ਅਤਿਅਧੁਨਿਕ ਸਰਜਰੀ ਨਾਲ ਮਰੀਜਾਂ ਦੇ ਇਲਾਜ ਵਿੱਚ ਕ੍ਰਾਂਤੀਕਾਰੀ ਬਦਲਾਅ ਆ  ਜਾਵੇਗਾ|
‘ਆਲ ਆਨ 4’ ਤਕਨੀਕ ਦੇ ਮਾਹਿਰ ਡਾ. ਪਾਊਲੋ ਮਾਲੋ ਅੱਜ ਕੱਲ੍ਹ ਮੈਕਸ ਸੂਪਰ ਸਪੈਸ਼ੀਲਿਟੀ ਹਾਸਪਿਟਲ, ਮੁਹਾਲੀ ਦੇ ਸੱਦੇ ਤੇ ਟ੍ਰਾਈਸਿਟੀ ਵਿੱਚ ਆਏ ਹੋਏ ਹਨ| ਉਨ੍ਹਾਂ ਦੇ ਨਾਲ ਚੇਨਈ ਦੇ ਮਸ਼ਹੂਰ ਓਰਲ ਅਤੇ ਮੈਕਸੀਲੋ-ਫੇਸੀਅਲ ਸਰਜਨ ਡਾ. ਗੁਨਾਸੀਲਨ ਰਾਜਨ ਵੀ ਆਏ ਹਨ|

Leave a Reply

Your email address will not be published. Required fields are marked *