ਮੈਕਸ ਹਸਪਤਾਲ ਵਿੱਚ ਨਵੀਂ ਤਰ੍ਹਾਂ ਦੀ ਦੰਦਾਂ ਦੇ ਇਲਾਜ ਦੀ ਵਿਧੀ ‘ਫਾਸਟ ਐਂਡ ਫਿਕਸਡ’  ਉੱਤੇ ਵਰਕਸ਼ਾਪ ਦਾ ਆਯੋਜਨ

ਐਸ ਏ ਐਸ ਨਗਰ, 25 ਜੁਲਾਈ (ਸ.ਬ.) ਵਰਕਸ਼ਾਪ ਦਾ ਆਯੋਜਨਾ ਮੈਕਸ ਹਾਸਪਿਟਲ ਦੇ ਦੰਦਾਂ ਦੇ ਇਲਾਜ ਵਿਭਾਗ  ਵਿਚ ਇੱਕ ਨਵੀਨਤਮ ਤਕਨੀਕ ਤੇ ਵਰਕਸ਼ਾਪ ਆਯੋਜਿਤ ਕੀਤੀ ਗਈ| ਫਾਸਟ ਐਂਡ ਫਿਕਸਡ ਵਿਧੀ ਨਾਲ ਦੰਦਾਂ ਦੀ ਸਰਜਰੀ ਦੀ ਇਹ ਇੱਕ ਨਵੀਨਤਮ ਵਿਧੀ ਹੈ| ਵਰਕਸ਼ਾਪ ਦਾ ਆਯੋਜਨ ਮੈਕਸ ਹਾਸਪਿਟਲ ਦੇ ਡੈਂਟੀਸਿਟ੍ਰੀ ਵਿਭਾਗ ਦੇ ਡਾਇਰੈਕਟਰ ਡਾ. ਗੌਰਵ ਮਲਿਕ ਦੀ ਪਹਿਲ ਤੇ ਕੀਤਾ ਗਿਆ ਸੀ| ਫਾਸਟ ਐਂਡ ਫਿਕਸਡ ਖਰਾਬ ਦੰਦਾਂ ਨੂੰ ਬਿਨਾਂ ਗ੍ਰਾਫਟ ਦੇ ਠੀਕ ਕਰਨ ਦੀ ਇੱਕ ਨਵੀਂ ਵਿਧੀ ਹੈ|
ਇਸ ਤਕਨੀਕ ਨਾਲ ਡੈਂਟਲ ਓਪੀਡੀ ਵਿਚ ਕੀਤੀ ਜਾ ਰਹੀ ਸਰਜਰੀ ਦਾ ਲਾਈਵ ਪ੍ਰਦਰਸ਼ਨ ਵਰਕਸ਼ਾਪ ਵਿਚ ਇੱਕ ਸਕਰੀਨ ਤੇ ਕੀਤਾ ਗਿਆ| ਸੈਂਟਰ ਆਫ ਐਡਵਾਂਸਡ ਡੈਂਟਲ    ਐਜੁਕੇਸ਼ਨ ਅਤੇ ਇੰਟਰਨੈਸ਼ਨਲ ਸੈਂਟਰ ਆਫ ਐਕਸੀਲੈਂਸ ਇਨ ਡੈਂਟੀਸਿਟ੍ਰੀ ਦੇ ਡਾਇਰੈਕਟਰ, ਡਾ. ਪ੍ਰਫੂਲ ਬਾਲੀ ਨੇ ਇਹ ਸਰਜਰੀ ਕੀਤੀ| ਉਹ ਇੰਟਰਨੈਸ਼ਨਲ ਕਾਲਜ ਆਫ ਓਰਲ ਇਮਪਲਾਂਟੋਲਾਜਿਸਟਸ, ਅਮਰੀਕਾ ਦੇ ਫੈਲੋ ਵੀ ਹਨ|
ਡਾ. ਪ੍ਰਫੂਲ ਬਾਲੀ ਨੇ ਦਸਿਆ ਕਿ ਕਾਫੀ ਜਿਆਦਾ ਨੁਕਸਾਨੇ ਹੋਏ ਦੰਦਾਂ ਵਾਲੇ ਮਰੀਜਾਂ ਨੂੰ ਅਕਸਰ ਪਾਰੰਪਰਿਕ ਦੰਦਾਂ ਦੇ ਟਰਾਂਸਪਲਾਂਟ ਤੋਂ ਡਰ ਲੱਗਦਾ ਹੈ, ਕਿਉਂਕਿ ਉਨ੍ਹਾਂ ਨੂੰ ਘੱਟ ਤੋਂ ਘੱਟ ਛੇ ਮਹੀਨਿਆਂ ਤੱਕ ਬਿਨਾਂ ਦੰਦਾਂ ਦੇ ਰਹਿਣਾ ਪੈਂਦਾ ਹੈ| ਇਸ ਤੋਂ ਇਲਾਵਾ ਕਈ ਮਰੀਜ ਪਰੰਪਰਾਗਤ ਰੂਪ ਨਾਲ ਪ੍ਰਯੋਗ ਹੋਣ ਵਾਲੇ ਨਕਲੀ ਦੰਦਾਂ ਨੂੰ ਵੀ ਪਸੰਦ ਕਰਦੇ ਹਨ| ਫਾਸਟ ਐਂਡ ਫਿਕਸਡ ਸਰਜਰੀ ਤਕਨੀਕ ਅਜਿਹੇ ਰੋਗੀਆਂ ਦੇ ਲਈ ਇੱਕ ਵਧੀਆ ਸਮਾਧਾਨ ਹੈ| ਕਾਰਨ ਇਹ ਹੈ ਕਿ ਬਿਨਾਂ ਕਿਸੇ  ਮੁਸ਼ਕਿਲ ਸਰਜਰੀ ਦੇ ਇਸ ਵਿਧੀ ਵਿੱਚ ਡਾਕਟਰਾਂ ਦੀ ਟੀਮ ਇੱਕ ਰੇਡੀਮੇਡ ਬ੍ਰਿਜ ਦੀ ਮਦਦ ਨਾਲ ਤੁਰੰਤ ਨਵੇਂ ਦੰਦ ਫਿੱਟ ਕਰ ਦਿੰਦੀ ਹੈ|
ਉਹਨਾਂ ਦੱਸਿਆ ਕਿ ਇਸ ਵਿਧੀ ਤਹਿਤ ਮਰੀਜ ਨੂੰ ਇੱਕ ਪੁਖਤਾ ਅਤੇ  ਆਕਰਸ਼ਕ ਡੈਂਟਲ ਬ੍ਰਿਜ ਲਗਾ ਕੇ ਸਰਜਰੀ ਵਾਲੇ ਦਿਨ ਹੀ ਹਸਪਤਾਲ ਤੋਂ ਛੁੱਟੀ ਦੇ ਦਿਤੀ ਜਾਂਦੀ ਹੈ| ਉਹ ਕਿਸੇ ਵੀ ਪਰਹੇਜ ਦੇ ਬਿਨਾਂ ਸਮਾਜਿਕ ਜੀਵਨ ਵਿਚ ਫਿਰ ਤੋਂ ਪਹਿਲਾਂ ਦੀ ਤਰ੍ਹਾਂ ਹੀ ਭਾਗ ਲੈ ਸਕਦੇ ਹੈ|
ਉਹਨਾਂ ਦੱਸਿਆ ਕਿ ਫਾਸਟ ਐਂਡ ਫਿਕਸਡ  ਵਿਧੀ ਵਿੱਚ 35 ਡਿਗਰੀ ਤੱਕ ਝੁਕੇ ਇਮਪਲਾਂਟ ਦੀ ਵਰਤੋਂ ਕੀਤੀ ਜਾਂਦੀ ਹੈ| ਇੱਕ ਖਾਸ ਕੋਣ ਹੋਣ ਦੇ ਕਾਰਨ ਇਹ ਟਰਾਂਸਪਲਾਂਟ ਲੰਮੇ           ਸਮੇਂ ਤੱਕ ਦੰਦਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ| ਇਸ ਵਿਧੀ ਵਿੱਚ ਇੰਪਲਾਂਟ ਨੂੰ ਇੱਕ ਹੱਡੀ ਦੇ ਸਹਾਰੇ ਟਿਕਾਇਆ ਜਾਂਦਾ ਹੈ|

Leave a Reply

Your email address will not be published. Required fields are marked *