ਮੈਕਸ ਹਸਪਤਾਲ ਵੱਲੋਂ ਮਰੀਜਾਂ ਨੂੰ ਉਹਨਾਂ ਦੇ ਘਰ ਵਿੱਚ ਹੀ ਦਿੱਤੀ ਜਾਵੇਗੀ ਇਲਾਜ ਦੀ ਸੁਵਿਧਾ

ਐਸ ਏ ਐਸ ਨਗਰ, 25 ਅਕਤੂਬਰ (ਸ.ਬ.) ਸਥਾਨਕ ਮੈਕਸ ਹਸਪਤਾਲ ਵੱਲੋਂ ਅੱਜ ਸ਼ਹਿਰ ਵਾਸੀਆਂ ਨੂੰ ਉਹਨਾਂ ਦੇ ਘਰ ਵਿੱਚ ਮਾਹਿਰ ਇਲਾਜ ਸੁਵਿਧਾਵਾਂ (ਮੈਕਸ ਐਟ ਹੋਮ) ਮੁਹਈਆ ਕਰਵਾਉਣ ਦਾ ਐਲਾਨ ਕੀਤਾ| ਮੈਕਸ ਹੈਲਥ ਕੇਅਰ ਦੇ ਸੀਨੀਅਰ ਡਾਇਰੈਕਟਰ ਰੋਹਿਤ ਕਪੂਰ, ਸੀਨੀਅਰ ਵਾਈਸ ਪ੍ਰੈਜੀਡੈਂਟ ਸੰਦੀਪ ਡੋਗਰਾ ਅਤੇ ਵੈਭਵ ਪੋਦਾਰ, ਮੈਡੀਕਲ ਅਡਵਾਈਜਰ ਡਾ ਜੀ ਪੀ ਮਲਿਕ ਅਤੇ ਜੀ ਐਮ ਆਪਰੇਸ਼ਨ ਸੁਨਿਤ ਅਗਰਵਾਲ ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਮੈਕਸ ਐਟ ਹੋਮ ਦਾ ਇਹ ਵਿਚਾਰ ਸਾਡੇ ਮੌਜੂਦਾ ਸਮਾਜਿਕ ਤਾਣੇ ਬਾਣੇ ਨੂੰ ਮੁੱਖ ਰੱਖ ਕੇ ਲਿਆਂਦਾ ਗਿਆ ਹੈ| ਉਹਨਾਂ ਕਿਹਾ ਕਿ ਸਾਡੇ ਸ਼ਹਿਰਾਂ ਵਿੱਚ ਵੱਡੀ ਗਿਣਤੀ ਲੋਕ ਇਕੱਲੇ ਰਹਿੰਦੇ ਹਨ| ਸਾਡੇ ਸ਼ਹਿਰਾਂ ਵਿੱਚ ਵੱਡੀ ਗਿਣਤੀ ਲੋਕ ਇਕੱਲੇ ਰਹਿੰਦੇ ਹਨ| ਇਸ ਤੋਂ ਇਲਾਵਾ ਸ਼ਹਿਰਾਂ ਵਿੱਚ ਫੈਮਿਲੀ ਡਾਕਟਰਾਂ ਦੀ ਵੱਧਦੀ ਗੈਰ ਮੌਜੂਦਗੀ ਕਾਰਨ ਲੋਕਾਂ ਨੂੰ ਹੁਣ ਬੁਨਿਆਦੀ ਸਿਹਤ ਲੋੜਾਂ ਲਈ ਵੀ ਹਸਪਤਾਲ ਜਾਣਾ ਪੈਂਦਾ ਹੈ|
ਉਹਨਾਂ ਦੱਸਿਆ ਕਿ ਮੈਕਸ ਐਟ ਹੋਮ ਵੱਲੋਂ ਮਰੀਜਾਂ ਨੂੰ ਉਹਨਾਂ ਦੇ ਘਰ ਵਿੱਚ ਹੀ ਇਲਾਜ ਅਤੇ ਦੇਖਭਾਲ ਲਈ ਨਰਸਿੰਗ ਕੇਅਰ, ਅਟੈਡੈਂਟਸ, ਫਿਜਿਓ ਥੈਰੇਪਿਸਟ ਅਤੇ ਡਾਕਟਰਾਂ ਦੀ ਸੁਵਿਧਾ ਮੁਹਈਆਂ ਕਰਵਾਈ   ਜਾਵੇਗੀ| ਇਸ ਦੇ ਨਾਲ ਹੀ ਘਰ ਤੋਂ ਸੈਂਪਲ ਲੈਣ, ਮੁਫਤ ਦਵਾਈਆਂ ਪਹੁੰਚਾਉਣ ਅਤੇ ਮੈਡੀਕਲ ਸਾਜੋ ਸਾਮਾਨ ਨੂੰ ਕਿਰਾਏ ਤੇ ਦੇਣ ਦੀ ਵਿਵਸਥਾ ਵੀ ਕੀਤੀ ਗਈ ਹੈ| ਉਹਨਾਂ ਕਿਹਾ ਕਿ ਮੈਕਸ ਹਸਪਤਾਲ ਵੱਲੋਂ   ਛੇਤੀ ਹੀ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚ ਐਕਸਰੇ ਦੀ ਸੁਵਿਧਾ ਵੀ ਮੁਹਈਆ ਕਰਵਾਈ ਜਾਵੇਗੀ|

Leave a Reply

Your email address will not be published. Required fields are marked *