ਮੈਕਸ ਹਸਪਤਾਲ ਵੱਲੋਂ 100 ਵਾਟ ਦੀ ਨਵੀਂ ਲੇਜਰ ਮਸ਼ੀਨ ਦੀ ਵਰਤੋ ਸ਼ੁਰੂ
ਐਸ ਏ ਐਸ ਨਗਰ, 10 ਜੁਲਾਈ (ਸ. ਬ.) ਮੈਕਸ ਹਸਪਤਾਲ ਵਲੋਂ ਮਰੀਜਾਂ ਦੇ ਇਲਾਜ ਲਈ ਨਵੀਂ 100 ਵਾਟ ਦੀ ਲੇਜਰ ਮਸ਼ੀਨ ਦੀ ਵਰਤੋ ਸ਼ੁਰੂ ਕਰ ਦਿਤੀ ਗਈ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਕਸ ਹਸਪਤਾਲ ਦੇ ਯੂਰੋਲਾਜੀ ਐਂਡ ਅਂੈਡ੍ਰੋਲਾਜੀ ਵਿਭਾਗ ਦੇ ਨਿਰਦੇਸਕ ਡਾ ਆਰ ਐਸ ਰਾਏ ਨੇ ਦਸਿਆ ਕਿ ਇਸ ਤੋਂ ਪਹਿਲਾਂ ਵੀ ਭਾਵੇਂ ਕੁਝ ਸੰਸਥਾਵਾਂ ਵਲੋਂ ਟ੍ਰਾਈ ਸਿਟੀ ਵਿਚ ਲੇਜਰ ਮਸ਼ੀਨ ਦੀ ਵਰਤੋ ਕੀਤੀ ਜਾ ਰਹੀ ਹੈ ਪਰ ਉਹ ਸਾਰੀਆਂ ਮਸ਼ੀਨਾਂ 80 ਵਾਟ ਦੀਆਂ ਹਨ ਪਰ ਮੈਕਸ ਹਸਪਤਾਲ ਵਲੋਂ ਜੋ ਮਸ਼ੀਨ ਵਰਤੋ ਵਿਚ ਲਿਆਉਣੀ ਸ਼ੁਰੂ ਕਰ ਦਿਤੀ ਗਈ ਹੈ, ਉਹ 100 ਵਾਟ ਦੀ ਹੈ| ਉਹਨਾਂ ਕਿਹਾ ਕਿ ਟ੍ਰਾਈਸਿਟੀ ਵਿਚ ਮੈਕਸ ਹਸਪਤਾਲ ਹੀ ਅਜਿਹਾ ਪਹਿਲਾ ਹਸਪਤਾਲ ਹੈ ਜਿਥੇ ਕਿ 100 ਵਾਟ ਦੀ ਲੇਜਰ ਮਸ਼ੀਨ ਹੈ| ਉਹਨਾਂ ਕਿਹਾ ਕਿ ਇਸ ਮਸ਼ੀਨ ਨਾਲ ਦਿਨਾਂ ਦਾ ਕੰਮ ਘੰਟਿਆਂ ਵਿਚ ਹੋਣ ਲੱਗ ਪਿਆ ਹੈ ਅਤੇ ਮਰੀਜਾਂ ਨੁੰ ਵੀ ਇਸ ਮਸ਼ੀਨ ਨਾਲ ਕਾਫੀ ਰਾਹਤ ਮਿਲ ਰਹੀ ਹੈ| ਉਹਨਾ ਕਿਹਾ ਕਿ ਇਸ ਮਸ਼ੀਨ ਦੀ ਵਰਤੋ ਨਾਲ ਪ੍ਰੋਸਟੈਟ ਗੰ੍ਰਥੀ ਵੱਡੀ ਹੋ ਜਾਣ ਜਾਂ ਮੂਤਰਾਸ਼ਯ ਦੇ ਟਿਊਮਰ ਨਾਲ ਪੀੜਤ ਮਰੀਜਾਂ ਨੂੰ ਬਹੁਤ ਲਾਭ ਪਹੁੰਚੇਗਾ|
ਇਸ ਮੌਕੇ ਮੈਕਸ ਹਸਪਤਾਲ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਸ੍ਰੀ ਸੰਦੀਪ ਡੋਗਰਾ ਨੇ ਦਸਿਆ ਕਿ ਇਸ ਨਵੀਂ ਮਸ਼ੀਨ ਨਾਲ ਮੂਤਰ ਰੋਗ ਵਿਭਾਗ ਦੇ ਨਾਲ ਹੀ ਨਿਊਰੋਸਰਜਰੀ, ਈ ਐਨ ਟੀ ਅਤੇ ਪੇਟ, ਅਤੇ ਅੰਤੜੀਆਂ ਦੀ ਸਰਜਰੀ ਵਿਚ ਵੀ ਮੁਸ਼ਕਿਲ ਅਪਰੇਸ਼ਨ ਕਰਨ ਵਿਚ ਆਸਾਨੀ ਹੋਵੇਗੀ| ਉਹਨਾਂ ਕਿਹਾ ਕਿ ਇਸ ਮਸ਼ੀਨ ਦੀ ਮਦਦ ਨਾਲ ਰੀੜ੍ਹ ਦੀ ਹੱਡੀ ਦੀ ਸਰਜਰੀ ਇਕ ਛੋਟਾ ਜਿਹਾ ਚੀਰਾ ਲਗਾ ਕੇ ਹੀ ਕੀਤੀ ਜਾ ਸਕਦੀ ਹੈ| ਇਸ ਤੋਂ ਇਲਾਵਾ ਇਹ ਮਸ਼ੀਨ ਛੋਟੇ ਟਿਊਮਰ ਅਤੇ ਪੀਕ ਨੂੰ ਵੀ ਬਾਹਰ ਕੱਢ ਦਿੰਦੀ ਹੈ| ਇਸ ਮਸ਼ੀਨ ਨਾਲ ਅਪਰੇਸ਼ਨ ਕਰਨ ਵੇਲੇ ਫਾਲਤੂ ਖੂਨ ਨਹੀਂ ਵਹੇਗਾ ਅਤੇ ਸਟੋਨ ਕੱਢਣ ਦਾ ਕੰਮ ਬਹੁਤ ਆਸਾਨ ਹੋ ਜਾਵੇਗਾ|
ਜਦੋਂ ਉਹਨਾਂ ਨੂੰ ਪੁਛਿਆ ਗਿਆ ਕਿ ਕੁਝ ਲੋਕ ਕਹਿੰਦੇ ਹਨ ਕਿ ਪੱਥਰੀ ਦੇ ਇਲਾਜ ਲਈ ਬੀਅਰ ਅਤੇ ਪਾਣੀ ਦੀ ਵਧੇਰੇ ਵਰਤੋ ਕਰਨੀ ਚਾਹੀਦੀ ਹੈ ਕੀ ਇਹ ਸੱਚ ਹੈ ਤਾਂ ਉਹਨਾਂ ਕਿਹਾ ਕਿ ਬੀਅਰ ਅਤੇ ਪਾਣੀ ਦੀ ਵਧੇਰੇ ਵਰਤੋ ਨਾਲ ਸਿਰਫ 5 ਐਮ ਐਮ ਪੱਥਰੀ ਨੂੰ ਹੀ ਫਰਕ ਪੈਂਦਾ ਹੈ ਪਰ ਵੱਡੇ ਅਕਾਰ ਦੀਆਂ ਪੱਥਰੀਆਂ ਨੁੰ ਕੋਈ ਫਰਕ ਨਹੀਂ ਪੈਂਦਾ | ਉਹਨਾਂ ਕਿਹਾ ਕਿ ਨਵੀਂ ਮਸ਼ੀਨ ਨਾਲ ਹਰ ਤਰਾਂ ਦੇ ਔਖੇ ਅਪਰੇਸ਼ਨ ਕਰਨੇ ਹੁਣ ਆਸਾਨ ਹੋ ਗਏ ਹਨ| ਇਸ ਮੌਕੇ ਪੀ ਜੀ ਆਈ ਐਮ ਈ ਆਰਾ ਦੇ ਸਾਬਕਾ ਨਿਰਦੇਸਕ ਪ੍ਰੋ ਐਸ ਕੇ ਸ਼ਰਮਾ ਵੀ ਮੌਜੂਦ ਸਨ