ਮੈਜਿਕ ਸ਼ੋਅ ਰਾਹੀਂ ਦਿੱਤਾ ਬੇਟੀ ਬਚਾਓ ਤੇ ਬੇਟੀ ਪੜਾਓ ਦਾ ਸੰਦੇਸ਼

ਪੰਚਕੂਲਾ, 6 ਅਕਤੂਬਰ (ਸ.ਬ.) ਬੀ ਕੇ ਐਮ ਵਿਸ਼ਵਾਸ ਸਕੂਲ ਪੰਚਕੂਲਾ ਵਿਚ  ਅੱਜ ਬਚਿਆਂ ਨੂੰ ਮੈਜਿਕ ਸ਼ੋਅ ਦਿਖਾਇਆ ਗਿਆ| ਜਿਸ ਦਾ ਬਚਿਆਂ ਨੇ ਬਹੁਤ ਆਨੰਦ ਮਾਣਿਆ| ਇਸ ਸ਼ੋਅ ਰਾਹੀਂ ਬਚਿਆਂ ਨੂੰ ਬੇਟੀ ਬਚਾਓ ਤੇ ਬੇਟੀ ਪੜਾਓ ਦਾ ਸੰਦੇਸ਼ ਦਿਤਾ ਗਿਆ| ਇਸ ਮੌਕੇ ਜਾਦੂਗਰ ਨੇ ਗੰਗਾ ਦੇ ਪਾਣੀ ਦੀ ਮਹੱਤਤਾ ਬਾਰੇ ਵੀ ਦਸਿਆ|  ਇਸ ਮੌਕੇ ਪਹਿਲੀ ਅਤੇ ਚੌਥੀ ਜਮਾਤ ਦੇ ਬਚਿਆਂ ਨੇ ਦੁਰਗਾ ਮਾਤਾ ਦੇ ਰੂਪਾਂ,ਲਵ ਕੁਸ਼, ਮੇਘਨਾਥ,  ਮਹਾਤਮਾ ਗਾਂਧੀ ਦਾ ਰੂਪ ਧਾਰ ਕੇ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ|  ਇਸ ਮੌਕੇ ਸਕੂਲ ਦੀ ਪ੍ਰਿੰਸੀਪਲ  ਨੀਲਿਮਾ ਵਿਸ਼ਵਾਸ ਨੇ ਕਿਹਾ ਕਿ ਤਿਉਹਾਰਾਂ ਦੇ ਮੌਕੇ ਅਜਿਹੀਆਂ ਗਤੀਵਿਧੀਆਂ ਕਰਵਾਉਣ ਨਾਲ ਉਹਨਾਂ ਵਿਚ ਧਰਮ ਅਤੇ ਸੰਸਕ੍ਰਿਤੀ ਸੰਬਧੀ ਸ਼ਰਧਾ ਪੈਦਾ ਹੁੰਦੀ ਹੈ ਅਤੇ ਉਹਨਾਂ ਦਾ ਨੈਤਿਕ ਵਿਕਾਸ ਹੁੰਦਾ ਹੈ|

Leave a Reply

Your email address will not be published. Required fields are marked *