ਮੈਟਰੋ ਵਿੱਚ ਗਲਤ ਦਿਸ਼ਾ ਵਿੱਚ ਜਾ ਰਹੀ ਔਰਤ ਨੂੰ 4000 ਰੁਪਏ ਦਾ ਜੁਰਮਾਨਾ

ਪੈਰਿਸ , 5 ਮਾਰਚ (ਸ.ਬ.) ਅਕਸਰ ਲੋਕ ਮੰਜ਼ਿਲ ਤੇ ਪਹੁੰਚਣ ਲਈ ਵਿਚ ਗਲਤ ਜਾਂ ਸਹੀ ਦਿਸ਼ਾ ਦੀ ਚੋਣ ਨੂੰ ਮਹੱਤਵ ਨਹੀਂ ਦਿੰਦੇ| ਭਾਰਤ ਵਿਚ ਹੀ ਨਹੀਂ ਸਗੋਂ ਦੂਜੇ ਦੇਸ਼ਾਂ ਵਿਚ ਵੀ ਲੋਕ ਜਲਦਬਾਜ਼ੀ ਵਿਚ ਗਲਤ ਦਿਸ਼ਾ ਵੱਲ ਚੱਲ ਪੈਂਦੇ ਹਨ| ਅਜਿਹਾ ਹੀ ਕੁਝ ਪੈਰਿਸ ਵਿਚ ਇਕ ਗਰਭਵਤੀ ਔਰਤ ਨਾਲ ਹੋਇਆ ਅਤੇ ਉਸ ਨੂੰ ਆਪਣੀ ਇਸ ਗਲਤੀ ਕਾਰਨ 60 ਯੂਰੋ ਮਤਲਬ 4 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪਿਆ|
ਇਕ ਲੋਕਲ ਵੈਬਸਾਈਟ ਮੁਤਾਬਕ ਲੌਵਰ ਆਰਟ ਗੈਲਰੀ ਨੇੜੇ ਕਾਨਕੋਰਡ ਸਟੇਸ਼ਨ ਤੇ ਇਕ ਗਰਭਵਤੀ ਔਰਤ ਤੇ ਗਲਤ ਦਿਸ਼ਾ ਵੱਲ ਚੱਲਣ ਕਾਰਨ ਜੁਰਮਾਨਾ ਲਗਾਇਆ ਗਿਆ| ਇਹ ਔਰਤ ਆਪਣਾ ਸਮਾਂ ਬਚਾਉਣਾ ਚਾਹੁੰਦੀ ਸੀ| ਇਸ ਲਈ ਉਹ ਗਲਤ ਦਿਸ਼ਾ ਵੱਲ ਚੱਲਣ ਲੱਗੀ| ਉਸ ਨੂੰ ਅਜਿਹਾ ਕਰਦੇ ਦੇਖ ਇੰਸਪੈਕਟਰ ਨੇ ਉਸ ਨੂੰ 60 ਯੂਰੋ ਦਾ ਜੁਰਮਾਨਾ ਲਗਾਇਆ| ਔਰਤ ਨੇ ਟਵਿੱਟਰ ਤੇ ਇਸ ਘਟਨਾ ਦੀ ਜਾਣਕਾਰੀ ਦਿੰਦਿਆ ਲਿਖਿਆ ਕਿ ਹੈਰਾਨੀ ਦੀ ਗੱਲ ਹੈ ਕਿ ਗਲਤ ਦਿਸ਼ਾ ਵਿਚ ਜਾਣ ਕਾਰਨ ਔਰਤ ਤੋਂ ਜੁਰਮਾਨਾ ਵਸੂਲਿਆ ਗਿਆ| ਬਿਨਾ ਇਹ ਜਾਣੇ ਕਿ ਉਹ ਗਰਭਵਤੀ ਹੈ| ਇਸ ਜੁਰਮਾਨੇ ਨੇ ਜਿੱਥੇ ਸੋਸ਼ਲ ਮੀਡੀਆ ਤੇ ਬਹਿਸ ਛੇੜ ਦਿੱਤੀ ਹੈ, ਉਥੇ ਪੈਰਿਸ ਮੈਟਰੋ ਆਪਰੇਟਰ ਆਰ. ਏ. ਟੀ. ਪੀ. ਨੇ ਇਸ ਮਾਮਲੇ ਵਿਚ ਆਪਣਾ ਬਚਾਅ ਕੀਤਾ ਹੈ| ਆਰ. ਏ. ਟੀ. ਪੀ. ਦੇ ਬੁਲਾਰਾ ਨੇ ਕਿਹਾ ਕਿ ਸਟੇਸ਼ਨ ਤੇ ਵਨ-ਵੇਅ ਸਿਸਟਮ ਦੇ ਬਾਰੇ ਵਿਚ ਜਾਣਕਾਰੀ ਸਿੱਧੇ ਤੌਰ ਤੇ ਦਿੱਤੀ ਹੋਈ ਹੈ| ਅਜਿਹਾ ਕਿਸੇ ਮਾੜੀ ਘਟਨਾ ਨੂੰ ਰੋਕਣ ਅਤੇ ਲੋਕਾਂ ਦੀ ਸਹੂਲਤ ਲਈ ਕੀਤਾ ਗਿਆ ਹੈ| ਹਾਲਾਂਕਿ ਉਨ੍ਹਾਂ ਨੇ ਇਹ ਵੀ ਸਵੀਕਾਰ ਕੀਤਾ ਕਿ ਅਜਿਹੀ ਘਟਨਾ ਬਹੁਤ ਹੀ ਅਸਧਾਰਨ ਹੈ ਅਤੇ ਇਹ ਆਰ. ਏ. ਟੀ. ਪੀ. ਇੰਸਪੈਕਟਰ ਤੇ ਨਿਰਭਰ ਕਰਦਾ ਹੈ ਕਿ ਜੁਰਮਾਨਾ ਲਗਾਉਣਾ ਹੈ ਜਾਂ ਨਹੀਂ| ਫਰਾਂਸ ਦੇ ਪ੍ਰਮੁੱਖ ਯਾਤਰੀ ਸਮੂਹ ਐਫ. ਐਨ. ਏ. ਯੂ. ਟੀ. ਨੇ ਇਸ ਜੁਰਮਾਨੇ ਨੂੰ ਬੇਫਕੂਫੀ ਦੱਸਿਆ|

Leave a Reply

Your email address will not be published. Required fields are marked *