ਮੈਡੀਕਲ ਕੈਂਪ ਲਗਾਇਆ

ਐਸ ਏ ਐਸ ਨਗਰ, 13 ਜੁਲਾਈ (ਸ.ਬ.) ਪਿੰਡ ਬਲਂਂਗੀ ਵਿਖੇ  ਸਿਹਤ ਵਿਭਾਗ ਵਲੋਂ ਮੈਡੀਕਲ ਕੈਂਪ ਅਤੇ ਡੇਂਗੂ ਸਰਵੇਖਣ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਆਪਣੀ ਸਿਹਤ ਦਾ ਖੁਦ ਵੀ ਖਿਆਲ ਰੱਖਣਾ ਚਾਹੀਦਾ ਹੈ ਅਤੇ ਆਪਣੇ ਘਰਾਂ ਦੇ ਨਾਲ ਨਾਲ ਆਪਣੇ ਆਲੇ ਦੁਆਲ ੇ ਦੀ ਵੀ ਸਫਾਈ ਕਰਨੀ ਚਾਹੀਦੀ ਹੈ| ਉਹਨਾਂ ਕਿਹਾ ਕਿ ਬਿਮਾਰੀਆਂ ਤੋਂ ਬਚਾਓ ਲਈ ਸਫਾਈ ਰੱਖਣੀ ਬਹੁਤ ਹੀ ਜਰੂਰੀ ਹੈ|
ਇਸ ਮੌਕੇ ਬਲੌਂਗੀ ਵਿੱਚ 390 ਘਰਾਂ ਵਿੱਚ ਡੇਂਗੂ ਸਬੰਧੀ ਜਾਂਚ ਪੜਤਾਲ ਕੀਤੀ ਗਈ|  ਜਿਸ ਦੌਰਾਨ 150 ਕੂਲਰਾਂ ਅਤੇ 570 ਕੰਟੈਨਰਾਂ ਦੀ ਜਾਂਚ ਕੀਤੀ ਗਈ| ਇਸ ਮੌਕੇ ਡੇਂਗੂ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਓ ਵੀ ਕੀਤਾ ਗਿਆ| ਇਸ ਮੌਕੇ ਜਿਲ੍ਹਾ ਐਪੀਡਾਮਾਲੋਜੀਸਟ ਡਾ ਸਲਿੰਦਰ ਕੌਰ, ਸਿਹਤ ਵਿਭਾਗ ਦੇ ਸੁਪਰਵਾਈਜਰ ਬਲਜੀਤ ਸਿਘ ਕਾਹਲੋਂ, ਗੁਰਜੀਤ ਸਿੰਘ, ਮਨਜੋਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *