ਮੈਡੀਕਲ ਕੈਂਪ ਲਗਾਇਆ


ਐਸ.ਏ.ਐਸ ਨਗਰ, 19 ਅਕਤੂਬਰ (ਜਸਵਿੰਦਰ ਸਿੰਘ) ਵੈਲਫੇਅਰ ਐਸੋਸੀਏਸ਼ਨ (ਰਜਿ.) ਫੇਜ਼-10 ਵੱਲੋਂ ਆਪਣਾ ਦੂਜਾ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਫੋਰਟਿਸ ਹਸਪਤਾਲ ਦੇ ਡਾਕਟਰਾਂ ਵਲੋਂ ਲੋਕਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ| ਇਸ ਮੌਕੇ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਪਹੁੰਚੇ| 
ਇਸ ਮੌਕੇ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਨਿਰਮਲ ਸਿੰਘ ਕੰਡਾ ਨੇ ਦੱਸਿਆ ਕਿ ਸੰਸਥਾ ਵਲੋਂ ਇਹ ਦੂਜਾ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਬਲੱਡ ਟੈਸਟ ਕਰਨ ਦੇ ਨਾਲ-ਨਾਲ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ| ਇਸ ਕੈਂਪ ਵਿੱਚ 300 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ| 
ਉਹਲਾਂ ਦੱਸਿਆ ਕਿ ਕੈਂਪ ਦੌਰਾਨ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਭੇਜੀ ਗਈ ਸਪੈਸ਼ਲ ਬੱਸ ਰਾਂਹੀ ਪੈਨਸ਼ਨਾਂ, ਨੀਲੇ ਕਾਰਡ, 5 ਲੱਖ ਦਾ ਸਿਹਤ ਬੀਮਾ, ਵੋਟਰ ਕਾਰਡ ਵਿੱਚ ਸੁਧਾਈ ਅਤੇ ਹੋਰ ਸਰਕਾਰੀ ਸਹੂਲਤਾਂ ਦੇ ਫਾਰਮ ਵੀ ਭਰੇ ਗਏ|
ਇਸ ਮੌਕੇ ਹੋਰਨਾਂ ਤੋਂ  ਇਲਾਵਾ ਸਤਵਿੰਦਰ ਸੇਤੀਆ, ਗੁਰਵਿੰਦਰ ਸਿੰਘ ਖੇੜਾ, ਜਸਬੀਰ ਸਿੰਘ ਗਰਚਾ, ਨਰਿੰਦਰ ਸਿੰਘ ਮੱਲੀ, ਇੰਦਰਪਾਲ ਸਿੰਘ, ਭੁਪਿੰਦਰ ਸਿੰਘ ਤਲਵੰਡੀ, ਐਸ. ਪੀ. ਐਸ ਦੁਗਲ, ਡਾ. ਮਨਮਿੰਦਰ ਸਿੰਘ, ਧਰਮ ਸਿੰਘ ਸੂਰ, ਅਜੀਤ ਸਿੰਘ, ਨਰੇਸ਼ ਕੁਮਾਰ ਵਰਮਾ, ਦਰਸ਼ਨ ਸਿੰਘ ਬੈਂਸ, ਭੁਪਿੰਦਰ ਸਿੰਘ ਮਟੋਰੀਆ, ਦੇਸ ਰਾਮ ਸ਼ਰਮਾ, ਮਿਹਰ ਸਿੰਘ, ਰਣਬੀਰ ਸਿੰਘ, ਸਰਵਣ ਸਿੰਘ ਕੰਬੋਜ, ਨਿਰਮਲ ਸਿੰਘ, ਕੇ. ਐਸ. ਗਰੇਵਾਲ, ਗੁਰ ਅਜੇਪਾਲ ਸਿੰਘ ਆਹਲੂਵਾਲੀਆ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ|

Leave a Reply

Your email address will not be published. Required fields are marked *