ਮੈਡੀਕਲ ਕੈਂਪ 30 ਅਪ੍ਰੈਲ ਨੂੰ

ਐਸ  ਏ ਐਸ ਨਗਰ, 28 ਅਪ੍ਰੈਲ  (ਸ.ਬ.) ਮੈੜ੍ਹ ਰਾਜਪੂਤ ਸਭਾ ਮੁਹਾਲੀ ਵੱਲੋਂ ਫੋਰਟਿਸ ਹਸਪਤਾਲ ਦੇ ਸਹਿਯੋਗ ਨਾਲ ਮੁੱਫਤ ਮੈਡੀਕਲ ਕੈਂਪ 30 ਅਪ੍ਰੈਲ ਨੂੰ ਸਵੇਰੇ 9:30 ਤੋਂ ਦੁਪਹਿਰ 1:00 ਵਜੇ ਤੱਕ ਗੁਰੂਦਵਾਰਾ ਸਾਚਾ ਧੰਨ ਫੇਜ਼ 3 ਬੀ-1 ਵਿਖੇ ਲਗਾਇਆ ਜਾ ਰਿਹਾ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਸਰਬਜੀਤ ਸਿੰਘ ਨੇ ਦਸਿਆ ਕਿ ਇਸ  ਕੈਂਪ ਵਿਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰ ਪਹੁੰਚ  ਰਹੇ ਹਨ| ਈ.ਸੀ.ਜੀ ਅਤੇ ਹੋਰ ਟੈਸਟ ਵੀ ਮੁਫਤ ਕਰਵਾਏ ਜਾਣਗੇ| ਇਸ  ਮੌਕੇ ਮੈੜ੍ਹ ਰਾਜਪੂਤ ਸਭਾ ਵੱਲੋਂ ਮੁਫਤ ਦਵਾਈਆਂ ਵੀ ਮੁਹਈਆ ਕਰਵਾਈਆਂ ਜਾਣਗੀਆਂ|

Leave a Reply

Your email address will not be published. Required fields are marked *