ਮੈਡੀਕਲ ਪ੍ਰੈਕਟੀਸ਼ਨਰਾਂ ਦੇ ਕਿੱਤੇ ਨੂੰ ਸਰਕਾਰ ਸਹਿਯੋਗ ਦੇਵੇ : ਐਸੋਸੀਏਸ਼ਨ

ਐਸ ਏ ਐਸ ਨਗਰ, 28 ਜੁਲਾਈ (ਸ.ਬ.) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਜਿਲ੍ਹਾ ਮੁਹਾਲੀ ਇਕਾਈ ਦਾ ਡੈਲੀਗੇਟ ਇਜਲਾਸ ਸੂਬਾ ਚੇਅਰਮੈਨ ਡਾ. ਠਾਕੁਰਜੀਤ ਸਿੰਘ ਦੀ ਅਗਵਾਈ ਵਿੱਚ ਹੋਇਆ| ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਨੇ ਕੀਤੀ| ਇਸ ਮੌਕੇ ਜਿਲ੍ਹਾ ਸਕੱਤਰ ਡਾ. ਰਘੂਬੀਰ ਸਿੰਘ ਨੇ ਸਾਲਾਨਾ ਲੇਖਾ-ਜੋਖਾ ਰਿਪੋਰਟ ਪੇਸ਼ ਕੀਤੀ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਪੰਜਾਬ ਵਿੱਚ ਕੋਈ ਵੀ ਸਰਕਾਰ ਆਮ ਲੋਕਾਂ ਤੱਕ ਮੁੱਢਲੀਆ ਸਿਹਤ ਸਹੂਲਤਾਂ ਵੀ ਪਹੁੰਚਾ ਨਾ ਸਕੀ| ਮਹਿੰਗੇ ਇਲਾਜ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ, ਜਿਸ ਕਰਕੇ ਲੋਕ ਇਲਾਜ ਤੋਂ ਬਿਨ੍ਹਾਂ ਮੌਤ ਦੇ ਮੂੰਹ ਚਲੇ ਜਾਂਦੇ ਹਨ| ਉਹਨਾਂ ਕਿਹਾ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਕਿੱਤੇ ਨੂੰ ਉਜਾੜਨ ਦੀ ਵਜਾਏ ਕਿੱਤੇ ਨੂੰ ਚਲਾਉਣ ਲਈ ਸਰਕਾਰ ਵੱਲੋਂ ਸਹਿਯੋਗ ਦੇਣਾਂ ਚਾਹੀਦਾ ਹੈ ਤਾਂ ਕਿ 80% ਤੋਂ ਵੱਧ ਗਰੀਬ ਲੋਕਾਂ ਦੀਆਂ ਮੁਢਲੀਆ ਸਿਹਤ ਸਹੂਲਤਾਂ ਬਰਕਰਾਰ ਰਹਿ ਸਕਣ|
ਇਜਲਾਸ ਦੇ ਅੰਤ  ਵਿਚ ਜਿਲ੍ਹਾ ਬਾਡੀ ਭੰਗ ਕੀਤੀ ਗਈ ਤੇ ਨਵੇਂ ਸਿਰਿਓਂ ਚੋਣ ਕੀਤੀ ਗਈ| ਜਿਸ ਵਿੱਚ ਜਿਲ੍ਹਾ ਚੇਅਰਮੈਨ ਡਾ. ਬਲਬੀਰ ਸਿੰਘ ਲਾਡਰਾਂ, ਜਿਲ੍ਹਾ ਪ੍ਰਧਾਨ ਡਾ ਕੁਲਬੀਰ ਸਿੰਘ ਮੌਜਪੁਰ, ਜਿਲ੍ਹਾ ਸਕੱਤਰ ਡਾ. ਰਘੂਬੀਰ ਸਿੰਘ, ਜਿਲ੍ਹਾ ਖਜਾਨਚੀ ਡਾ. ਚੰਦਰਕਾਂਤ ਮਾਜਰਾ, ਜਿਲ੍ਹਾ ਪ੍ਰੈਸ ਸਕੱਤਰ ਡਾ ਬਿਕਰਮ ਦੱਤ ਗੋਇਲ, ਜਿਲ੍ਹਾ ਆਰਗੇਨਾਈਜਰ ਡਾ ਗੁਰਮੁਖ ਸਿੰਘ, ਜਿਲ੍ਹਾ ਮੁਖ ਸਲਾਹਕਾਰ ਡਾ ਠਾਕੁਰਜੀਤ ਸਿੰਘ, ਸੀਨੀ ਮੀਤ ਪ੍ਰਧਾਨ ਡਾ ਕੁਲਜਿੰਦਰ ਸਿੰਘ ਕਾਹਲੋਂ, ਮੀਤ ਪ੍ਰਧਾਨ ਡਾ ਜਗਦੀਸ਼  ਲਾਲ ਧੀਮਾਨ, ਡਾ ਅਵਤਾਰ ਸਿੰਘ ਚਟੌਲੀ ਮੀਤ ਪ੍ਰਧਾਨ, ਡਾ ਪ੍ਰਿਤਪਾਲ ਸਿੰਘ ਜੁਆਇੰਟ ਸੈਕਟਰੀ, ਡਾ ਕੁਲਵਿੰਦਰ ਸਿੰਘ ਜੁਆਇੰਟ ਸੈਕਟਰੀ ਸਰਬਸੰਮਤੀ ਨਾਲ ਚੁਣੇ ਗਏ| ਜਿਲ੍ਹਾ ਇਜਲਾਸ ਵਿੱਚ ਸਟੇਜ ਦੀ ਕਾਰਵਾਈ ਡਾ ਵਿਕਰਮਦੱਤ ਗੋਇਲ ਨੇ ਨਿਭਾਈ ਤੇ ਮਤਾ ਪਾਸ ਕੀਤਾ ਗਿਆ ਕਿ ਹਰ ਮਹੀਨੇ ਦੀ ਹਰ 10 ਤਾਰੀਕ ਨੂੰ ਬਲਾਕ ਖਰੜ, 15 ਨੂੰ ਕੁਰਾਲੀ, 17 ਨੂੰ ਮਾਜਰੀ ਬਲਾਕ, 20 ਨੂੰ ਮੁਹਾਲੀ ਬਲਾਕ ਅਤੇ 27 ਨੂੰ ਜਿਲ੍ਹੇ ਦੀ ਕੁਰਾਲੀ ਵਿਖੇ ਕੀਤੀ ਜਾਵੇਗੀ|

Leave a Reply

Your email address will not be published. Required fields are marked *