ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਆਯੋਜਿਤ

ਬਠਿੰਡਾ, 26 ਜੂਨ (ਹਰਮੀਤ ਸਿਵੀਆਂ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਠਿੰਡਾ ਦੀ  ਵਿਸ਼ੇਸ਼ ਮਹੀਨਾਵਾਰ ਮੀਟਿੰਗ ਡਾ. ਜਗਸੀਰ ਸ਼ਰਮਾ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਸਟੇਟ ਕੈਸ਼ੀਅਰ ਐਚ.ਐਸ.ਰਾਣੂ   ਵਿਸ਼ੇਸ਼ ਤੌਰ ਤੇ ਪਹੁੰਚੇ| ਇਸ ਮੌਕੇ ਰੈਡ ਕਰਾਸ ਤੋਂ ਨਰੇਸ਼ ਪਠਾਣੀਆਂ ਨੇ ਕੋਰੋਨਾ ਮਹਾਂਮਾਰੀ ਤੋਂ ਬਚਾਓ ਦੀ  ਜਾਣਕਾਰੀ ਦਿੱਤੀ ਅਤੇ ਸਟਿੱਕਰ ਵੀ ਵੰਡੇ|
ਇਸ ਮੌਕੇ ਸੂਬਾ ਪ੍ਰਧਾਨ ਨੇ ਕਿਹਾ ਕਿ ਜਥੇਬੰਦੀ ਨੂੰ ਤੋੜਨ ਲਈ ਇੱਕ ਧੜਾ ਝੂਠਾ ਪ੍ਰਚਾਰ ਕਰ ਕੇ ਮੈਂਬਰਾਂ ਨੂੰ ਗੁੰਮਰਾਹ ਕਰ ਰਿਹਾ ਹੈ ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ| ਇਸ ਦੌਰਾਨ ਸੂਬਾ ਖਜਾਂਚੀ ਵਲੋਂ ਰਿਪੋਰਟ              ਪੇਸ਼ ਕੀਤੀ ਗਈ ਅਤੇ ਕਿਹਾ ਕਿ ਫੰਡਾਂ ਦੇ ਮਾਮਲੇ ਵਿੱਚ ਜੋ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਪੂਰੀ ਤਰ੍ਹਾਂ      ਬੇਬੁਨਿਆਦ ਹੈ ਅਤੇ ਐਸੋਸੀਏਸ਼ਨ ਦਾ ਫੰਡ ਬਿਲਕੁਲ ਸੁਰੱਖਿਅਤ ਹੈ| 
ਮੀਟਿੰਗ ਦੀ ਸ਼ੁਰੂਆਤ ਵਿੱਚ ਚੀਨ ਦੀ ਸਰਹੱਦ ਤੇ ਸ਼ਹੀਦ ਹੋਏ 20 ਭਾਰਤੀ ਜਵਾਨਾਂ, ਐਸੋਸੀਏਸ਼ਨ ਦੇ ਸੂਬਾ ਸਕੱਤਰ ਡਾ. ਕੁਲਵੰਤ ਪੰਡੋਰੀ ਅਤੇ ਸੂਬੇ ਦੇ ਮੀਤ ਪ੍ਰਧਾਨ ਡਾ. ਗੁਰਮੇਲ ਮਾਛੀਕੇ ਦੇ ਭਰਾ ਅਤੇ ਜੀਜੇ ਦੀ               ਬੇਵਕਤੀ ਮੌਤ ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ| 
ਇਸ ਮੌਕੇ ਧਰਮਿੰਦਰ ਗਹਿਰੀ, ਡਾ. ਪ੍ਰੀਤਮ ਵਿਰਕ, ਡਾ. ਗੁਰਮੇਲ ਮਹਿਣਾ, ਡਾ. ਮਨਜੀਤ ਦਿਹਾਤੀ ਪ੍ਰਧਾਨ, ਡਾ. ਐਮ.ਐਸ. ਬੇਦੀ, ਡਾ. ਗੁਲਾਬ, ਡਾ. ਭਾਵਾ, ਡਾ. ਕ੍ਰਿਸ਼ਨ ਸਿੱਧੂ, ਡਾ. ਖੁਸ਼ਵਿੰਦਰ ਮਾਨ ਜ਼ਿਲ੍ਹਾ ਸਕੱਤਰ, ਡਾ. ਮੰਦਰ ਸਿੰਘ, ਡਾ. ਧਰਮਿੰਦਰ ਸਿੰਘ, ਡਾ. ਸੁਨੀਲ ਕੁਮਾਰ, ਡਾ. ਬਲਵਿੰਦਰ ਸਿੰਘ ਕੈਸ਼ੀਅਰ ਤੋਂ ਇਲਾਵਾ ਹੋਰ ਮੈਂਬਰ ਹਾਜਿਰ ਸਨ|

Leave a Reply

Your email address will not be published. Required fields are marked *