ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ੪zੀ ਓyਪੀy ਸੋਨੀ ਵਲੋਂ ਰਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦਾ ਦੌਰਾ
ਪਟਿਆਲਾ, 16 ਫਰਵਰੀ (ਬਿੰਦੂ ੪ਰਮਾ) ਪਟਿਆਲਾ ਵਿਖੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ੪zੀ ਓyਪੀy ਸੋਨੀ ਨੇ ਸਰਕਾਰੀ ਰਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮੈਡੀਕਲ ਸਿੱਖਿਆ ਦੇ ਖੋਜ ਵਿਭਾਗ ਦੇ ਪਿ੍ਰੰਸੀਪਲ ਸੈਕਟਰੀ ਸ੍ਰੀ ਡੀyਕੇy ਤਿਵਾੜੀ ਅਤੇ ਡਾy ਸੁਜਾਤਾ ੪ਰਮਾ ਵੀ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ੪zੀ ਓyਪੀy ਸੋਨੀ ਨੇ ਦੱਸਿਆ ਕਿ ੪ਹਿਰ ਵਿੱਚ ਵਿਕਾਸ ਦੇ ਜਿੰਨੇ ਵੀ ਕੰਮ ਚੱਲ ਰਹੇ ਹਨ, ਉਨ੍ਹਾਂ ਦਾ ਅੱਜ ਰਿਵਊ ਕੀਤਾ ਗਿਆ ਰੁ। ਉਨ੍ਹਾਂ ਦੱਸਿਆ ਕਿ ਉਹ 2 ਮਹੀਨੇ ਪਹਿਲਾਂ ਵੀ ਇਥੇ ਆਏ ਸਨ ਅਤੇ ਉਸ ਵੇਲੇ ਵੀ ਇੱਥੇ ਇਮਾਰਤ ਦੀ ਉਸਾਰੀ ਦਾ ਕੰਮ ਚਲ ਰਿਹਾ ਸੀ ਜਿਸਨੂੰ ਉਹਨਾਂ ਨੇ ਛੇ ਮਹੀਨੇ ਵਿੱਚ ਪੂਰਾ ਕਰਨ ਲਈ ਕਿਹਾ ਹੈ।
ਉਹਨਾਂ ਕਿਹਾ ਕਿ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਵਿਕਾਸ ਲਈ ਕੀਤੇ ਜਾਣ ਵਾਲੇ ਕੰਮਾਂ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਸਰਕਾਰੀ ਹਸਪਤਾਲ ਵਿੱਚ ਕਈ ਲੋੜਵੰਦ ਲੋਕ ਆਉਂਦੇ ਹਨ, ਜਿਨ੍ਹਾਂ ਦੀ ਸਹੂਲੀਅਤ ਵਾਸਤੇ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਉੁਣਾ ਸਰਕਾਰ ਦੀ ਜਿੰਮੇਵਾਰੀ ਹੈੈ। ਉਹਨਾਂ ਕਿਹਾ ਕਿ ਕੋਰੋਨਾ ਦੇ ਖਿਲਾਫ ਜੰਗ ਵਿੱਚ ਪੰਜਾਬ ਸਭ ਤੋਂ ਅੱਗੇ ਰਿਹਾ ਅਤੇ ਹੁਣ ਪੰਜਾਬ ਵਿੱਚ ਕਰੋਨਾ ਦੇ ਮਰੀ੭ ਬਹੁਤ ਘੱਟ ਹੋ ਗਏ ਹਨ।
ਉਹਨਾਂ ਕਿਹਾ ਹਸਪਤਾਲ ਲਈ ਜੋ ਵੀ ਚਾਹੀਦਾ ਹੋਵੇਗਾ ਸਰਕਰ ਵਲੋਂ ਤੁਰੰਤ ਮੁਹਈਆ ਕਰਵਾ ਦਿੱਤਾ ਜਾਵੇਗਾ।