ਮੈਡੀਟੇਸ਼ਨ ਰੀਟ੍ਰੀਟ ਦਾ ਆਯੋਜਨ 9 ਸਤੰਬਰ ਨੂੰ

ਐਸ ਏ ਐਸ ਨਗਰ, 5 ਸਤੰਬਰ (ਸ.ਬ.) ਬ੍ਰਹਮਾਕੁਮਾਰੀ ਸੰਸਥਾ ਵੱਲੋਂ 9 ਸਤੰਬਰ ਨੂੰ ਸੁੱਖ ਸਾਂਤੀ ਭਵਨ, ਫੇਜ਼ 7 ਵਿਖੇ ਚਿੰਤਾ ਤੋਂ ਸਮਾਧਾਨ ਨਾਂ ਦੀ ਮੈਡੀਟੇਸ਼ਨ ਰੀਟਰੀਟ ਦਾ ਆਯੋਜਨ ਕੀਤਾ ਜਾਵੇਗਾ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਦਸਿਆ ਕਿ ਮੈਡੀਟੇਸ਼ਨ ਰੀਟਰੀਟ ਵਿੱਚ ਪਹਿਲ ਦੇ ਆਧਾਰ ਤੇ 16 ਸਾਲਾਂ ਤੋਂ ਵੱਧ ਉਮਰ ਦੇ ਕੋਈ ਵੀ 100 ਵਿਅਕਤੀ ਭਾਗ ਲੈ ਸਕਣਗੇ| ਉਹਨਾਂ ਕਿਹਾ ਕਿ ਵਿਗਿਆਨ ਅਤੇ ਤਕਨੀਕ ਦੇ ਇਸ ਆਧੁਨਿਕ ਯੁੱਗ ਵਿੱਚ ਭੌਤਿਕ ਤਰੱਕੀ ਦੀ ਚੋਟੀ ਤੇ ਪੁੱਜਣ ਦੇ ਬਾਵਜੂਦ ਵੀ ਵਿਅਕਤੀ, ਪਰਿਵਾਰ ਅਤੇ ਸਮਾਜ ਕਦਰਾਂ ਕੀਮਤਾਂ ਦੀ ਲਗਾਤਾਰ ਗਿਰਾਵਟ ਕਾਰਨ ਅਸ਼ਾਂਤੀ, ਹਿੰਸਾ, ਤਨਾਓ, ਨਕਾਰਾਤਮਕਤਾ ਅਤੇ ਚਿੰਤਾ ਦੇ ਭੰਵਰ ਵਿੱਚ ਉਲਝਿਆ ਹੋਇਆ ਹੈ ਜਿਸ ਦੇ ਹਲ ਲਈ ਮਾਰਗ ਦਰਸ਼ਨ ਕਰਨ ਹਿੱਤ ਰੀਟਰੀਟ ਵਿੱਚ ਵਿਅਕਤੀਗਤ ਤਨਾਓ ਮੁਕਤੀ ਲਈ ਮਾਨਸਿਕ ਸ਼ਾਂਤੀ ਦੀ ਅਨੁਭੂਤੀ, ਮਨੁੱਖ ਦੀ ਸੰਪੂਰਨ ਆਂਤਰਿਕ ਸ਼ਕਤੀਆਂ ਦਾ ਵਿਕਾਸ ਅਤੇ ਸਕਾਰਾਤਮਕ ਅਤੇ ਸਦਭਾਵਨਾ ਪੂਰਨ ਵਿਵਹਾਰ ਦੀਆਂ ਜੁਗਤਾਂ ਸਿਖਾਈਆਂ ਜਾਣਗੀਆਂ|

Leave a Reply

Your email address will not be published. Required fields are marked *