ਮੈਡੀਟੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 25 ਮਾਰਚ (ਸ.ਬ.) ਸਥਾਨਕ ਫੇਜ਼ 7 ਵਿੱਚ ਸਥਿਤ ਬ੍ਰਹਮਾਕੁਮਾਰੀ ਸੁੱਖ ਸ਼ਾਂਤੀ ਭਵਨ ਵਲੋਂ ਸਟਾਰ ਪਬਲਿਕ ਸਕੂਲ ਸੈਕਟਰ 69 ਦੇ ਨੇੜਲੇ ਪਾਰਕ ਵਿਖੇ ਇੱਕ ਮੈਡੀਟੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਵਰਗਾਂ ਜਿਵੇਂ ਡਾਕਟਰ, ਸਿੱਖਿਅਕ, ਵਪਾਰੀ, ਉਦਯੋਗਪਤੀਆਂ, ਸਮਾਜ ਸੇਵਕਾਂ ਅਤੇ ਅਧਿਕਾਰੀਆਂ ਨੇ ਭਾਗ ਲਿਆ| ਵਰਕਸ਼ਾਪ ਦੀ ਪ੍ਰਧਾਨਗੀ ਮੁਹਾਲੀ-ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਿਕਾ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਕੀਤੀ ਅਤੇ ਮੁਹਾਲੀ-ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਵਧੀਕ ਨਿਰਦੇਸ਼ਿਕਾ ਬ੍ਰਹਮਾਕੁਮਾਰੀ ਰਮਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ|
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬ੍ਰਹਮਾਕੁਮਾਰੀ ਪ੍ਰੇਮਲਤਾ ਨੇ ਕਿਹਾ ਕਿ ਮੌਜੂਦਾ ਸਮੇਂ ਮਨੁੱਖ ਅਧਿਆਤਮਕ ਜੀਵਨ ਸ਼ੈਲੀ ਨੂੰ ਭੁੱਲਦਿਆਂ ਕੋਰੇ ਭੌਤਿਕਵਾਦ ਕਾਰਨ ਆਪਣੀ ਅੰਦਰੂਨੀ ਸ਼ਕਤੀਆਂ ਕਮਜੋਰ ਕਰ ਬੈਠਿਆ ਹੈ, ਉਸ ਵਿੱਚ ਤਨ ਦੇ ਰੋਗਾਂ ਨਾਲ ਲੜਨ ਦੀ ਤਾਕਤ ਘਟਦੀ ਜਾ ਰਹੀ ਹੈ ਇਸੇ ਕਾਰਨ ਉਸਦੇ ਤਨ ਅਤੇ ਮਨ ਦੋਵੇਂ ਹੀ ਬੀਮਾਰ ਹੋ ਰਹੇ ਹਨ|
ਮੁੱਖ ਬੁਲਾਰਾ ਬ੍ਰਹਮਾਕੁਮਾਰੀ ਰਮਾ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਉਸੇ ਵਿਅਕਤੀ ਨੂੰ ਸਿਹਤਮੰਦ ਕਿਹਾ ਜਾ ਸਕਦਾ ਹੈ ਜਿਸਦੀ ਸਰੀਰਿਕ, ਮਾਨਸਿਕ, ਸਮਾਜਿਕ ਅਤੇ ਅਧਿਆਤਮਿਕ ਸਿਹਤ ਠੀਕ ਹੋਵੇ| ਉਹਨਾਂ ਕਿਹਾ ਕਿ ਤਨ ਦੇ ਰੋਗਾਂ ਦਾ ਇਲਾਜ ਦੁਨਿਆ ਦੇ ਡਾਕਟਰ ਕਰ ਸਕਦੇ ਹਨ ਪਰ ਮਨ ਦੇ ਰੋਗਾਂ ਦਾ ਡਾਕਟਰ ਤਾਂ ਇਕ ਪਰਮਾਤਮਾ ਹੀ ਹੈ| ਇਸ ਮੌਕੇ ਰਾਜਯੋਗ ਸਿੱਖਿਅਕਾ ਬ੍ਰਹਮਾਕੁਮਾਰੀ ਸੁਮਨ ਅਤੇ ਬੀ.ਕੇ. ਪਰਵੀਨ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਕੌਂਸਲਰ ਸ੍ਰੀ ਸਤਬੀਰ ਸਿੰਘ ਧਨੋਆ ਅਤੇ ਪਿੰ੍ਰਸੀਪਲ ਗੁਰਮੁੱਖ ਸਿੰਘ ਵੀ ਹਾਜਿਰ ਸਨ|

Leave a Reply

Your email address will not be published. Required fields are marked *