ਮੈਥਿਲੀ ਸੰਘ ਵਲੋਂ ਦੂਜਾ ਹੋਲੀ ਮਿਲਨ ਸਮਾਗਮ ਆਯੋਜਿਤ

ਐਸ ਏ ਐਸ ਨਗਰ, 1 ਮਾਰਚ (ਸ.ਬ.) ਮੈਥਿਲੀ ਸੰਘ ਮੁਹਾਲੀ ਵਲੋਂ ਫੇਜ਼ 5 ਦੇ ਕਮਿਊਨਿਟੀ ਸੈਂਟਰ ਵਿਖੇ ਦੂਜਾ ਹੋਲੀ ਮਿਲਨ ਸਮਾਗਮ ਕਰਵਾਇਆ ਗਿਆ| ਸੰਘ ਦੇ ਚੇਅਰਮੈਨ ਅਤੇ ਕੌਂਸਲਰ ਸ੍ਰੀ ਅਸ਼ੋਕ ਝਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਮੁਹਾਲੀ ਦੇ ਵੱਖ ਵੱਖ ਵਰਗਾਂ ਨਾਲ ਸਬੰਧਿਤ ਆਗੂਆਂ ਨੇ ਹਿੱਸਾ ਲਿਆ| ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੰਸਕ੍ਰਿਤ ਦੇ ਪ੍ਰੋਫੈਸਰ ਸ਼ੰਕਰ ਜੀ ਝਾਅ ਨੇ ਹੋਲੀ ਮਿਲਨ ਸਮਾਗਮ ਬਾਰੇ ਸੰਖੇਪ ਜਾਣਕਾਰੀ ਦਿੱਤੀ| ਇਸ ਮੌਕੇ ਮੁਹਾਲੀ ਇੰਡਸਟਰੀਜ ਐਸੋਸੀਏਸ਼ਨ ਨੇ ਸਾਬਕਾ ਪ੍ਰਧਾਨ ਸ੍ਰੀ ਸੰਜੀਵ ਵਸਿਸਟ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਸੰਘ ਦੇ ਪ੍ਰਧਾਨ ਸ੍ਰੀ ਸ਼ਸ਼ੀ ਭੂਸਣ ਝਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ| ਇਸ ਮੌਕੇ ਮੈਥਿਲੀ ਸੰਘ ਵਲਂੋ ਕੈਲੰਡਰ ਵੀ ਰਿਲੀਜ ਕੀਤਾ ਗਿਆ|
ਇਸ ਮੌਕੇ ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਸ੍ਰੀ ਵੀ ਕੇ ਵੈਦ, ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਸ੍ਰ. ਬਲਜੀਤ ਸਿੰਘ ਕੁੰਭੜਾ, ਯੂਥ ਅਕਾਲੀ ਦਲ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ, ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ, ਕੌਂਸਲਰ ਸ੍ਰ. ਗੁਰਮੁਖ ਸਿੰਘ ਸੋਹਲ, ਸ੍ਰ.ਹਰਪਾਲ ਸਿੰਘ ਚੰਨਾ, ਸ੍ਰੀ ਅਰੁਣ ਸ਼ਰਮਾ (ਸਾਰੇ ਕੌਂਸਲਰ), ਸ਼ਿਵ ਸੈਨਾ ਹਿੰਦ ਦੇ ਰਾਸਟਰੀ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ, ਚੰਡੀਗੜ੍ਹ ਕਾਂਗਰਸ ਦੇ ਆਗੂ ਸ੍ਰੀ ਸ਼ਸ਼ੀ ਤਿਵਾੜੀ, ਮਹਿੰਦਰਾ ਐਂਡ ਮਹਿੰਦਰਾ ਦੇ ਸਾਬਕਾ ਸੀ ਈ ਓ ਸ੍ਰੀ ਬਿਸੰਵਰ ਮਿਸ਼ਰਾ ਵਿਸ਼ੇਸ ਮਹਿਮਾਨ ਸਨ|
ਅਖੀਰ ਵਿੱਚ ਸੰਘ ਦੇ ਜਨਰਲ ਸਕੱਤਰ ਸ੍ਰੀ ਸੰਜੀਵ ਮਿਸ਼ਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *