ਮੈਥਿਲ ਸੰਘ ਵੱਲੋਂ ਅੱਖਾਂ ਦਾ ਕੈਂਪ 25 ਦਸੰਬਰ ਨੂੰ

ਐਸ.ਏ.ਐਸ.ਨਗਰ, 21 ਦਸੰਬਰ (ਸ.ਬ.) ਮੈਥਿਲ ਸੰਘ ਮੁਹਾਲੀ ਵੱਲੋਂ 25 ਦਸੰਬਰ ਨੂੰ ਸ਼ਾਹੀਮਾਜਰਾ ਦੇ ਸ਼ਿਵ ਮੰਦਿਰ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਅਤੇ ਐਮ ਸੀ ਅਸ਼ੋਕ ਝਾਅ ਨੇ ਦਸਿਆ ਕਿ ਇਸ ਮੌਕੇ ਡਾ. ਸੰਤੋਸ਼ ਕੁਮਾਰ ਅਡੀਸ਼ਨਲ ਪ੍ਰੋਫੈਸਰ ਮੁੱਖ ਮਹਿਮਾਨ ਹੋਣਗੇ| ਉਹਨਾਂ ਦਸਿਆ ਕਿ ਇਸ ਮੌਕੇ ਅੱਖਾਂ ਦਾਨ ਕਰਨ ਦੇ ਫਾਰਮ ਵੀ ਭਰੇ ਜਾਣਗੇ| ਉਹਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਨੇਤਰਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਬਾਅਦ ਉਹਨਾਂ ਦੀਆਂ ਅੱਖਾਂ ਨਾਲ ਕਿਸੇ ਹੋਰ ਵਿਅਕਤੀ ਦੀ ਹਨ੍ਹੇਰੀ ਦੁਨੀਆਂ ਰੁਸ਼ਨਾਈ ਜਾ ਸਕੇ|

Leave a Reply

Your email address will not be published. Required fields are marked *