ਮੈਨਪੁਰੀ ਵਿੱਚ ਗੋਲੀ ਮਾਰ ਕੇ ਇਕ ਵਿਅਕਤੀ ਦਾ ਕੀਤਾ ਕਤਲ

ਮੈਨਪੁਰੀ, 28 ਜਨਵਰੀ (ਸ.ਬ.) ਉਤਰ ਪ੍ਰਦੇਸ਼ ਵਿੱਚ ਮੈਨਪੁਰੀ ਦੇ ਬਿਛਵਾਂ ਖੇਤਰ ਵਿੱਚ ਅੱਜ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ| ਪੁਲੀਸ ਸੂਤਰਾਂ ਅਨੁਸਾਰ ਨਿਵਰੀ ਪਿੰਡ ਨਿਵਾਸੀ ਸ਼੍ਰੀ ਕ੍ਰਿਸ਼ਨ ਨੂੰ ਪਿੰਡ ਦੇ ਹੀ ਜੈ ਸਿੰਘ ਆਦਿ ਨੇ ਸਵੇਰੇ ਗੋਲੀ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ| ਉਨ੍ਹਾਂ ਨੇ ਦੱਸਿਆ ਕਿ ਕਤਲ ਦਾ ਕਾਰਣ ਆਪਸੀ ਮਤਭੇਦ ਦੱਸਿਆ ਗਿਆ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *