ਮੈਨੀਟੋਬਾ ਦੇ ਇਨਡੋਰ ਹਾਕੀ ਰਿੰਕ ਦੀ ਛੱਤ ਡਿਗੀ, ਵਾਲ-ਵਾਲ ਬਚੇ ਬੱਚੇ

ਮੈਨੀਟੋਬਾ, 24 ਜਨਵਰੀ (ਸ.ਬ.) ਕੈਨੇਡਾ ਦੇ ਮੈਨੀਟੋਬਾ ਵਿਖੇ ਇਕ ਇਨਡੌਰ ਹਾਕੀ ਰਿੰਕ (ਅੰਦਰੂਨ ਹਾਕੀ ਖੇਡ ਮੈਦਾਨ) ਦੀ ਛੱਤ ਡਿੱਗ ਗਈ| ਗਨੀਮਤ ਰਹੀ ਕਿ ਇਸ ਹਾਦਸੇ ਦੌਰਾਨ ਇੱਥੇ ਬੱਚੇ ਨਹੀਂ ਮੌਜੂਦ ਸਨ| ਦੱਸਿਆ ਜਾ ਰਿਹਾ ਹੈ ਕਿ ਕੁਝ ਬੱਚੇ ਇਕ ਘੰਟਾ ਪਹਿਲਾਂ ਹੀ ਇੱਥੇ ਹਾਕੀ ਖੇਡ ਕੇ ਨਿਕਲੇ ਸਨ, ਜਿਸ ਕਰਕੇ ਵੱਡਾ ਹਾਦਸਾ ਟਲ ਗਿਆ| ਦੱਸਿਆ ਜਾ ਰਿਹਾ ਹੈ ਕਿ ਇਹ ਇਨਡੌਰ ਹਾਕੀ ਰਿੰਕ ਵਿਨੀਪੈਗ ਤੋਂ 185 ਕਿਲੋਮੀਟਰ ਦੂਰੀ ਤੇ ਕੇਲਵੂਡ ਪਿੰਡ ਵਿਖੇ ਸਥਿਤ ਹੈ| ਇਸ ਹਾਕੀ ਰਿੰਕ ਦੀ ਛੱਤ ਦੀ ਮੁਰੰਮਤ ਲਈ ਹੁਣ ਫੰਡਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ| ਖੇਤਰ ਦੇ ਕੌਂਸਲਰ ਡੁਆਨੇ ਸਟੀਵਾਰਟ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਇਸ ਛੱਤ ਤੇ 66 ਸੈਂਟੀਮੀਟਰ ਤੱਕ ਬਰਫ ਡਿਗੀ ਸੀ, ਜਿਸ ਕਾਰਨ ਇਹ ਛੱਤ ਹੇਠਾਂ ਵੱਲ ਝੁਕ ਰਹੀ ਸੀ| ਛੱਤ ਤੋਂ ਬਰਫ ਨੂੰ ਸਾਫ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਅਜਿਹਾ ਕਰਨ ਤੋਂ ਪਹਿਲਾਂ ਹੀ ਛੱਤ ਡਿੱਗ ਗਈ| ਦੱਸਿਆ ਜਾ ਰਿਹਾ ਹੈ ਕਿ ਛੱਤ ਦੀ ਮੁਰੰਮਤ ਲਈ 2 ਲੱਖ 50 ਹਜ਼ਾਰ ਡਾਲਰ ਤੋਂ ਲੈ ਕੇ 4 ਲੱਖ ਡਾਲਰ ਤੱਕ ਦੀ ਲਾਗਤ ਆਵੇਗੀ| ਇਹ ਹਾਕੀ ਰਿੰਕ ਇਲਾਕੇ ਦੀ ਆਰਥਿਕਤਾ ਵਿਚ ਵੱਡਾ ਯੋਗਦਾਨ ਪਾਉਂਦਾ ਹੈ| ਹਾਲ ਹੀ ਵਿਚ ਇੱਥੇ ਹੋਏ ਹਾਕੀ ਟੂਰਨਾਮੈਂਟਾਂ ਤੋਂ 3000 ਡਾਲਰ ਇਕੱਠੇ ਕੀਤੇ ਗਏ|

Leave a Reply

Your email address will not be published. Required fields are marked *