ਮੈਰਿਟ ਲਿਸਟ ਵਿੱਚ ਛਾਏ ਆਰੀਅਨਜ਼ ਦੇ ਇੰਜਨੀਅਰਿੰਗ ਵਿਦਿਆਰਥੀ

ਐਸ. ਏ. ਐਸ. ਨਗਰ, 13 ਅਗਸਤ (ਸ.ਬ.) ਆਰੀਅਨਜ਼ ਕਾਲਜ ਆਫ ਇੰਜਨੀਅਰਿੰਗ ਰਾਜਪੁਰਾ ਦੇ 2019 ਬੈਚ ਦੇ 2 ਵਿਦਿਆਰਥੀਆਂ ਨੇ ਆਈਕੇਜੀ-ਪੀਟੀਯੂ, ਜਲੰਧਰ ਯੂਨੀਵਰਸਿਟੀ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੀ ਗਈ ਮੈਰਿਟ ਲਿਸਟ ਵਿੱਚ ਉੱਚ ਸਥਾਨ ਹਾਸਿਲ ਕੀਤੇ ਹਨ|
ਇਸ ਸੰਬਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਬੁਲਾਰੇ ਨੇ ਦੱਸਿਆ ਕਿ ਬੀ.ਟੈਕ ਸਿਵਲ ਇੰਜੀਨੀਅਰਿੰਗ 2019-23 ਬੈਚ ਦੇ ਮੁਬਸ਼ੀਰ ਅਹਿਮਦ ਡਾਰ (ਅਨੰਤਨਾਗ) ਨੇ 7.75 ਐਸਜੀਪੀਏ ਹਾਸਿਲ ਕਰਕੇ 5ਵਾਂ ਸਥਾਨ ਪ੍ਰਾਪਤ ਕੀਤਾ ਜਦੋਂਕਿ ਅਨੰਤਨਾਗ ਦੇ ਹੀ ਹੁਮਾਯੋ ਲੋਨ ਨੇ 7.25 ਐਸਜੀਪੀਏ ਪ੍ਰਾਪਤ ਕਰਕੇ 9 ਵਾਂ ਸਥਾਨ ਹਾਸਿਲ ਕੀਤਾ ਹੈ|
ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਇਹ ਕਾਲਜ ਦੇ ਲਈ ਮਾਣ ਦੀ ਗੱਲ ਹੈ ਕਿ ਉਹਨਾਂ ਦੇ ਵਿਦਿਆਰਥੀਆਂ ਨੇ ਪੀਟੀਯੂ ਦੀ ਮੈਰਿਟ ਲਿਸਟ ਵਿੱਚ ਥਾਂ ਬਣਾਈ ਹੈ| ਉਹਨਾਂ ਕਿਹਾ ਕਿ ਇਸ ਮਹਾਨ ਉਪੱਲਬਧੀ ਦਾ ਸਿਹਰਾ ਅਧਿਆਪਕਾਂ, ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੂੰ ਜਾਂਦਾ ਹੈ|

Leave a Reply

Your email address will not be published. Required fields are marked *