ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ  ਵਿਦਿਆਰਥੀਆਂ ਦੀ ਕਾਊਸਲਿੰਗ ਦੇ ਪਹਿਲੇ ਗੇੜ ਦਾ ਕੰਮ ਮੁਕੰਮਲ

ਐਸ.ਏ.ਐਸ. ਨਗਰ, 21 ਜੁਲਾਈ (ਸ.ਬ.) ਮੈਰੀਟੋਰੀਅਸ ਸਕੂਲਾਂ ਵਿਚ ਸ਼ੈਸਨ 2017-18 ਲਈ 10+1 ਸ੍ਰੈਣੀ ਲਈ ਦਾਖਲੇ ਵਾਸਤੇ ਦਸਵੀਂ ਜਮਾਤ ਵਿਚੋਂ 80 ਫੀਸਦੀ ਜਾਂ ਵੱਧ ਅੰਕ  ਪ੍ਰਾਪਤ ਕਰਨ ਤੇ ਪ੍ਰਵੇਸ ਪ੍ਰੀਖਿਆ ਵਿਚ ਪਾਸ ਵਿਦਿਆਰਥੀਆਂ ਦੀ ਕਾਊਂਸਲਿੰਗ ਨੋਡਲ ਅਫਸਰ ਉਪ ਜਿਲ੍ਹਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਸਾਹਿਬਜਾਦਾ ਅਜੀਤ ਸਿੰਘ ਨਗਰ ਸ੍ਰੀਮਤੀ ਰਵਿੰਦਰ ਕੌਰ ਦੀ ਦੇਖ-ਰੇਖ ਹੇਠ ਕਰਵਾਈ ਗਈ|
ਜ਼ਿਲ੍ਹਾ ਗਾਇਡੈਂਸ ਕਾਊਂਸਲਰ ਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਇਹ ਕਾਊਂਸਲਿੰਗ ਦਾ ਪਹਿਲਾ ਗੇੜ ਸੀ| ਜਿਸ ਵਿਚ 72 ਵਿਦਿਆਰਥੀਆਂ ਦੀ ਕਾਊਂਸਲਿੰਗ ਹੋਈ ਜਿਨ੍ਹਾਂ ਵਿਚ ਮੈਡੀਕਲ ਲਈ 12 ਲੜਕੀਆਂ ਤੇ 2 ਲੜਕੇ, ਨਾਨ-ਮੈਡੀਕਲ ਲਈ 20 ਲੜਕੀਆ ਤੇ 12 ਲੜਕੇ, ਤੇ ਕਮਰਸ ਲਈ 24  ਲੜਕੀਆਂ ਤੇ 2 ਲੜਕੇ ਸ਼ਾਮਿਲ ਹੋਏ| ਉਨ੍ਹਾਂ ਦੱਸਿਆ ਕਿ ਦੂਜੀ ਪ੍ਰਵੇਸ ਪ੍ਰੀਖਿਆ 2 ਅਗਸਤ ਨੂੰ ਲਈ ਜਾਣੀ ਹੈ| ਜਿਸ ਤੋਂ ਬਾਅਦ ਦਾਖਲੇ ਮੁਕੰਮਲ ਹੋਣਗੇ| ਉਨ੍ਹਾਂ ਦੱਸਿਆ ਕਿ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਵਿਦਿਆਰਥੀਆਂ ਤੇ ਮਾਪਿਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ| ਕਾਊਂਸਲਿੰਗ ਮੌਕੇ ਐਮ.ਆਈ.ਐਸ. ਕੁਆਰਡੀਨੇਟਰ ਜਗਮੋਹਨ ਸਿੰਘ, ਕੰਪਿਊਟਰ ਫੈਕਲਟੀ ਕਲਭੂਸ਼ਨ ਅਤੇ ਕਰਮਜੀਤ ਕੌਰ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ|

Leave a Reply

Your email address will not be published. Required fields are marked *