ਮੈਰੀਲੈਂਡ ਵਿੱਚ ਫੌਜ ਦਾ ਹੈਲੀਕਾਪਟਰ  ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ

ਨਿਊਯਾਰਕ, 18 ਅਪ੍ਰੈਲ (ਸ.ਬ.) ਅਮਰੀਕਾ ਦੇ ਮੈਰੀਲੈਂਡ ਸੂਬੇ ਵਿੱਚ ਗੋਲਫ ਕੋਰਸ ਵਿੱਚ ਨਿਯਮਿਤ ਸਿਖਲਾਈ ਉਡਾਣ ਦੌਰਾਨ ਇੱਕ ਬਲੈਕ ਹਾਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਰਾਨ ਚਾਲਕ ਦਲ ਦੇ ਇੱਕ ਮੈਂਬਰ ਦੀ ਮੌਤ ਹੋ ਗਈ| ਵਾਸ਼ਿੰਗਟਨ ਵਿੱਚ ਅਮਰੀਕੀ ਜ਼ਿਲਾ ਫੌਜ ਦੇ ਅਧਿਕਾਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ| ਜੁਆਇੰਟ ਫੌਰਸ ਹੈਡਕੁਆਟਰਜ਼ ਨੈਸ਼ਨਲ ਰੀਜਨ ਦੇ ਕਮਾਂਡਿੰਗ ਜਨਰਲ ਮੇਜਰ ਬ੍ਰੇਡਲੀ ਏ ਬੇਕਰ ਨੇ ਕਿਹਾ ਕਿ ਅਸੀਂ ਆਪਣੇ ਭਾਈਚਾਰੇ ਦੇ ਇਸ ਨੁਕਸਾਨ ਕਾਰਨ ਬਹੁਤ ਦੁਖੀ ਹਾਂ| ਉਨ੍ਹਾਂ ਕਿਹਾ ਕਿ ਸਾਡੀ ਹਮਦਰਦੀ ਇਸ ਹਾਦਸੇ ਵਿੱਚ ਜ਼ਖ਼ਮੀ ਵਿਅਕਤੀਆਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਨਾਲ ਹੈ ਅਤੇ ਅਸੀਂ ਇਸ ਔਖੀ ਘੜੀ ਵਿੱਚ ਉੁਨ੍ਹਾਂ ਦੀ ਸਹਾਇਤਾ ਕਰਨ ਲਈ ਤਿਆਰ ਹਾਂ| ਜ਼ਿਕਰਯੋਗ ਹੈ ਕਿ ਬਲੈਕ ਹਾਕ ਯੂ. ਐਚ.-60 ਨੇ ਚਾਲਕ ਦਲ ਦੇ ਤਿੰਨ ਮੈਂਬਰਾਂ ਦੇ ਨਾਲ ਉਡਾਣ ਭਰੀ ਸੀ| ਫੌਜ ਨੇ ਕਿਹਾ ਕਿ ਹਾਦਸੇ ਵਿੱਚ ਜ਼ਖ਼ਮੀ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ, ਜਦੋਂਕਿ ਦੂਜੇ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ| ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਜਖ਼ਮੀ ਵਿਅਕਤੀਆਂ ਦਾ ਇਲਾਜ ਬਾਲਟੀਮੋਰ ਦੇ ਮੈਰੀਲੈਂਡ ਮੈਡੀਕਲ ਸੈਂਟਰ ਦੇ ਆਰ. ਐਡਮਜ਼ ਕਾਓਲੀ ਸ਼ਾਕ ਟਰਾਮਾ ਸੈਂਟਰ ਵਿੱਚ ਕੀਤਾ ਜਾ ਰਿਹਾ ਹੈ|
ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਦੀ ਪਛਾਣ ਨਹੀਂ ਕੀਤੀ ਗਈ ਹੈ| ਇਹ ਹੈਲੀਕਾਪਟਰ 12ਵੀਂ ਹਵਾਬਾਜ਼ੀ ਬਟਾਲੀਅਨ ਵਿੱਚ ਸ਼ਾਮਲ ਸੀ, ਜਿਹੜਾ ਕਿ ਡੈਵੀਸਨ ਏਅਰਫੀਲਡ, ਫੋਰਟ ਬੇਲਵੋਅਰ, ਵਰਜੀਨੀਆ ਵਿੱਚ ਤਾਇਨਾਤ ਸੀ|

Leave a Reply

Your email address will not be published. Required fields are marked *