ਮੈਲਬੋਰਨ ਵਿੱਚ ਗਹਿਣਿਆਂ ਦੇ ਸਟੋਰ ਵਿੱਚ ਦਿਨ ਦਿਹਾੜੇ ਲੁੱਟ

ਮੈਲਬੋਰਨ, 14 ਜਨਵਰੀ (ਸ.ਬ.) ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿੱਚ ਚਿੱਟੇ ਦਿਨ ਹਥਿਆਰਬੰਦ ਲੁਟੇਰਿਆਂ ਨੇ ਇਕ ਗਹਿਣਿਆਂ ਦੇ ਸਟੋਰ ਤੇ ਧਾਵਾ ਬੋਲ ਦਿੱਤਾ| ਲੁਟੇਰਿਆਂ ਨੇ ਸ਼ਨੀਵਾਰ ਦੀ ਦੁਪਹਿਰ ਨੂੰ 1 ਵਜੇ ਇਸ ਘਟਨਾ ਨੂੰ ਅੰਜਾਮ ਦਿੱਤਾ| ਦੱਖਣੀ-ਪੂਰਬੀ ਮੈਲਬੌਰਨ ਦੇ ਤੋਰਖ ਪਿੰਡ ਵਿੱਚ ਸਥਿਤ ਗਹਿਣਿਆਂ ਦੇ ਸਟੋਰ ਵਿੱਚ ਲੁੱਟ-ਖੋਹ ਕਰਨ ਆਏ 5 ਹਥਿਆਰਬੰਦ ਲੁਟੇਰਿਆਂ ਨੇ ਸਟੋਰ ਵਿੱਚ ਭੰਨ-ਤੋੜ ਕੀਤੀ| ਸਾਰੀ ਘਟਨਾ ਸਟੋਰ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ| ਹਥਿਆਰਬੰਦ ਲੁਟੇਰਿਆਂ ਵਿੱਚੋਂ ਕੁਝ ਨੇ ਨਕਾਬ ਪਹਿਨੇ ਹੋਏ ਸਨ|
ਪੁਲੀਸ ਨੇ ਦੱਸਿਆ ਕਿ                     ਲੁਟੇਰਿਆਂ ਨੇ ਤੋਰਖ ਰੋਡ ਸਥਿਤ ਗਹਿਣਿਆਂ ਦੇ ਸਟੋਰ ਨੂੰ ਦਿਨ ਦੇ                   ਸਮੇਂ ਨਿਸ਼ਾਨਾ ਬਣਾਇਆ| ਤਸਵੀਰਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਲੁਟੇਰਿਆਂ ਨੇ ਕਿਵੇਂ ਸਟੋਰ ਵਿੱਚ ਭੰਨ-ਤੋੜ ਕੀਤੀ| ਸਟੋਰ ਅੰਦਰ ਬਣੀਆਂ ਅਲਮਾਰੀਆਂ ਨੂੰ ਤੋੜ ਦਿੱਤਾ ਅਤੇ ਫਰਸ਼ ਤੇ ਕੱਚ ਹੀ ਕੱਚ ਬਿਖਰ ਗਿਆ| ਇਸ ਦੌਰਾਨ ਲੁਟੇਰਿਆਂ ਨੇ ਸਟੋਰ ਦੇ ਸਟਾਫ ਨੂੰ ਬੰਦੂਕ ਨਾਲ ਸੱਟ ਮਾਰੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ| ਲੁਟੇਰੇ ਵੱਡੀ ਮਾਤਰਾ ਵਿੱਚ ਗਹਿਣੇ ਲੁੱਟ ਕੇ ਇਕ ਕਾਰ ਵਿੱਚ ਬੈਠ ਕੇ ਫਰਾਰ ਹੋ ਗਏ| ਪੁਲੀਸ ਨੇ ਤਕਰੀਬਨ 8 ਕਿਲੋਮੀਟਰ ਤੱਕ ਲੁਟੇਰਿਆਂ ਦਾ ਪਿਛਾ ਕੀਤਾ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਤਕਰੀਬਨ            ਤੇਜ਼ ਰਫਤਾਰ ਨਾਲ 5 ਮਿੰਟ ਤੱਕ ਉਨ੍ਹਾਂ ਦਾ ਪਿਛਾ ਕੀਤਾ, ਜੋ ਕਿ ਬਹੁਤ ਖਤਰਨਾਕ ਸੀ| ਪੁਲੀਸ ਲੁਟੇਰਿਆਂ ਨੂੰ ਫੜਨ ਵਿੱਚ ਅਸਫਲ ਰਹੀ| ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਸੀ. ਸੀ. ਟੀ. ਵੀ. ਫੁਟੇਜ਼ ਦੇ ਆਧਾਰ ਤੇ ਲੁਟੇਰਿਆਂ ਦੀ ਪਛਾਣ ਕਰ ਰਹੀ ਹੈ, ਤਾਂ ਕਿ ਉਨ੍ਹਾਂ ਨੂੰ ਫੜਿਆ ਜਾ ਸਕੇ|

Leave a Reply

Your email address will not be published. Required fields are marked *