ਮੈਲਬੋਰਨ ਵਿੱਚ ਟ੍ਰੇਨ ਅਤੇ ਮਿੰਨੀ ਬੱਸ ਵਿਚਾਲੇ ਹੋਈ ਟੱਕਰ ਵਿੱਚ 4 ਵਿਅਕਤੀ ਜ਼ਖਮੀ

ਮੈਲਬੌਰਨ, 6 ਮਾਰਚ (ਸ.ਬ.) ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿੱਚ ਅੱਜ ਇਕ ਟ੍ਰੇਨ ਅਤੇ ਮਿੰਨੀ ਬੱਸ ਵਿਚਾਲੇ ਟੱਕਰ ਹੋ ਗਈ, ਜਿਸ ਕਾਰਨ 4 ਵਿਅਕਤੀਆਂ ਜ਼ਖਮੀ ਹੋ ਗਏ| ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਦੁਪਹਿਰ 12 ਵਜੇ ਦੇ ਕਰੀਬ ਵਾਪਰਿਆ| ਹਾਦਸਾ ਪੂਰਬੀ ਮੈਲਬੋਰਨ ਦੇ ਮੇਨਜ਼ੀਅਸ ਕ੍ਰੀਕ ਤੇ ਵਾਪਰਿਆ ਰੇਲਵੇ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ|
ਟ੍ਰੇਨ ਵਿੱਚ ਸਵਾਰ ਸਾਰੇ ਯਾਤਰੀ ਸਮੂਹ ਦੇ ਰੂਪ ਵਿੱਚ ਇਕੱਠੇ ਹੋ ਕੇ ਟੂਰ ਤੇ ਗਏ ਸਨ ਅਤੇ ਵਾਪਸ ਆ ਰਹੇ ਸਨ| ਬੱਸ ਨੇ ਬਰੇਕ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸਮੇਂ ਤੇ ਰੁੱਕ ਨਹੀਂ ਸਕੀ| ਹਾਦਸੇ ਵਿੱਚ ਗੰਭੀਰ ਜ਼ਖਮੀ ਇਕ ਵਿਅਕਤੀ ਨੂੰ ਐਂਬੂਲੈਂਸ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ ਅਤੇ ਬਾਕੀ 3 ਲੋਕਾਂ ਦਾ ਘਟਨਾ ਵਾਲੀ ਥਾਂ ਤੇ ਇਲਾਜ ਕੀਤਾ ਗਿਆ| ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਟਰੇਨ ਵਿੱਚ 200 ਦੇ ਕਰੀਬ ਲੋਕ ਸਨ ਅਤੇ ਬੱਸ ਵਿੱਚ 15 ਵਿਅਕਤੀ ਸਨ| ਇਸ ਹਾਦਸੇ ਮਗਰੋਂ ਟ੍ਰੇਨ ਸੇਵਾ ਨੂੰ ਰੱਦ ਕਰ ਦਿੱਤਾ ਗਿਆ|

Leave a Reply

Your email address will not be published. Required fields are marked *