ਮੈਲਬੌਰਨ : ਇਮਾਰਤ ਵਿੱਚ ਲੱਗੀ ਅੱਗ, 1 ਦੀ ਹਾਲਤ ਗੰਭੀਰ

ਸਿਡਨੀ, 1 ਜੂਨ (ਸ.ਬ.) ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਅੱਜ ਸਵੇਰੇ ਇਕ ਇਮਾਰਤ ਵਿਚ ਅੱਗ ਲੱਗ ਗਈ| ਇਮਾਰਤ ਵਿਚ ਰਹਿੰਦੀ ਡੀ. ਜੇ. ਸੋਫੀਆ ਸਿਨ ਨਾਂ ਦੀ ਮਹਿਲਾ ਨੂੰ ਆਪਣੀ ਜਾਨ ਬਚਾਉਣ ਲਈ ਖਿੜਕੀ ਤੋਂ ਛਾਲ ਮਾਰਨੀ ਪਈ| ਇਸ ਮਗਰੋਂ ਸੋਫੀਆ ਦੀ ਹਾਲਤ ਗੰਭੀਰ ਬਣੀ ਹੋਈ ਹੈ|
ਫਾਇਰ ਫਾਈਟਰਾਂ ਨੂੰ ਲੱਗਭਗ ਸਵੇਰੇ 7:45 ਤੇ ਗ੍ਰੀਵਿਸ ਸਟ੍ਰੀਟ, ਸੈਂਟ ਕਿਲਡਾ ਦੀ ਪੁਰਾਣੀ ਮੀਟ ਫੈਕਟਰੀ ਵਿਚ ਬੁਲਾਇਆ ਗਿਆ ਸੀ, ਜਿੱਥੇ ਇਮਾਰਤ ਦੇ ਪਿੱਛਲੇ ਹਿੱਸੇ ਵਿਚ ਅੱਗ ਲੱਗਣ ਦੀ ਰਿਪੋਰਟ ਮਿਲੀ ਸੀ|
ਇਹ ਮੰਨਿਆ ਜਾਂਦਾ ਹੈ ਕਿ ਸੋਫੀਆ ਆਪਣੇ ਪਾਲਤੂ ਕੁੱਤੇ ਕੁਕਾਟੋ ਨਾਲ ਇੱਕਲੀ ਇਸ ਇਮਾਰਤ ਵਿਚ ਰਹਿੰਦੀ ਸੀ| ਦੋਹਾਂ ਨੂੰ ਜਾਨ ਬਚਾਉਣ ਲਈ ਖਿੜਕੀ ਤੋਂ ਛਾਲ ਮਾਰਨੀ ਪਈ ਕਿਉਂਕਿ ਅੱਗ ਤੇਜ਼ੀ ਨਾਲ ਫੈਲ ਰਹੀ ਸੀ| ਸੋਫੀਆ ਨੂੰ ਗੰਭੀਰ ਹਾਲਤ ਵਿਚ ਐਲਫਰੈਡ ਹਸਪਤਾਲ ਪਹੁੰਚਾਇਆ ਗਿਆ| ਉਸ ਦੇ ਪਾਲਤੂ ਕੁੱਤੇ ਕਾਕੋਟੋ ਦੀ ਸਥਿਤੀ ਵੀ ਨਾਜੁਕ ਬਣੀ ਹੋਈ ਹੈ| ਉਧਰ ਇਮਾਰਤ ਵਿਚ ਲੱਗੀ ਅੱਗ ਤੇ 9 ਵਜੇ ਤੱਕ ਕਾਬੂ ਪਾ ਲਿਆ ਗਿਆ ਪਰ ਉਸ ਦਾ ਧੂੰਆ ਕਈ ਘੰਟੇ ਤੱਕ ਪੂਰੇ ਖੇਤਰ ਵਿਚ ਫੈਲਿਆ ਰਿਹਾ|
ਇਸ ਸੰੰਬੰਧੀ ਅਧਿਕਾਰੀਆਂ ਵੱਲੋਂ ਸਥਾਨਕ ਖੇਤਰ ਵਿਚ ਚਿਤਾਵਨੀ ਜਾਰੀ ਕੀਤੀ ਗਈ ਸੀ| ਅਧਿਕਾਰੀਆਂ ਦੀ ਇਕ ਟੀਮ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *