ਮੈਲਬੌਰਨ ਦੇ ਇੱਕ ਘਰ ਵਿੱਚੋਂ ਮਿਲੀ 13 ਮਹੀਨਿਆਂ ਦੀ ਬੱਚੀ ਦੀ ਲਾਸ਼,  ਔਰਤ ਨੂੰ ਕੀਤਾ ਗ੍ਰਿਫਤਾਰ

ਮੈਲਬੌਰਨ, 5 ਜੂਨ (ਸ.ਬ.)  ਉਤਰੀ ਮੈਲਬੌਰਨ ਸਥਿਤ ਇਕ ਘਰ ਵਿੱਚੋਂ 13 ਮਹੀਨਿਆਂ ਦੀ ਬੱਚੀ ਦੀ ਲਾਸ਼ ਮਿਲੀ ਹੈ| ਇਸ ਘਟਨਾ ਦੇ ਸੰਬੰਧ ਵਿੱਚ ਪੁਲੀਸ ਨੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ| ਪੁਲੀਸ ਮੁਤਾਬਕ ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ  ਅੱਜ ਸਵੇਰੇ 11.00 ਵਜੇ ਫੋਰਡਹੈਮ ਰੋਡ ਤੇ ਸਥਿਤ ਘਰ ਵਿੱਚੋਂ ਉਨ੍ਹਾਂ ਨੂੰ ਫੋਨ ਤੇ ਘਟਨਾ ਦੀ ਸੂਚਨਾ ਦਿੱਤੀ ਗਈ| ਜਦੋਂ ਉਹ ਉਥੇ ਪਹੁੰਚੇ ਤਾਂ ਉਨਾਂ ਨੇ ਬੱਚੀ ਦੀ ਲਾਸ਼ ਚਾਕੂ ਨਾਲ ਵਿੰਨ੍ਹੀ ਮਿਲੀ|
ਪੁਲੀਸ ਨੇ 28 ਸਾਲਾ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਘਟਨਾ ਦੇ ਸੰਬੰਧ ਵਿੱਚ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ|
ਪੁਲੀਸ ਹੈਰਾਨ ਹੈ ਕਿ ਘਟਨਾ ਦੇ ਸਮੇਂ ਘਰ ਵਿੱਚ 3 ਹੋਰ ਬੱਚੇ ਵੀ ਮੌਜੂਦ ਸਨ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ| ਇਸ ਘਟਨਾ ਨੂੰ ਲੈ ਕੇ ਪੁਲੀਸ ਨੇ ਹੋਰ ਜਾਣਕਾਰੀ ਨਹੀਂ ਦਿੱਤੀ ਹੈ| ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ|

Leave a Reply

Your email address will not be published. Required fields are marked *