ਮੈਲਬੌਰਨ ਦੇ ਰੀਸਾਈਕਲਿੰਗ ਖੇਤਰ ਵਿੱਚ ਲੱਗੀ ਭਿਆਨਕ ਅੱਗ

ਮੈਲਬੌਰਨ, 13 ਅਪ੍ਰੈਲ (ਸ.ਬ.) ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਪੂਰਬ ਵਿਚ ਈਸਟਲਿੰਕ ਫ੍ਰੀਵੇ ਨੇੜੇ ਰੀਸਾਈਕਲਿੰਗ ਟਰਾਂਸਫਰ ਖੇਤਰ ਵਿਚ ਲੱਗੀ ਅੱਗ ਬੇਕਾਬੂ ਹੋ ਗਈ ਹੈ| ਅੱਗ ਕਾਰਨ ਕੈਥੀਜ਼ ਲੇਨ ਤੇ ਰੀਸਾਈਕਲਿੰਗ ਖੇਤਰ ਵਿਚ ਸੰਘਣੇ ਧੂੰਏਂ ਨਾਲ ਭਰ ਗਿਆ ਹੈ| ਫਾਇਰਫਾਈਟਰਜ਼ ਅਤੇ 20 ਉਪਕਰਣ ਮੌਕੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ| ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ| ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ| ਉਧਰ ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ|

Leave a Reply

Your email address will not be published. Required fields are marked *