ਮੈਲਬੌਰਨ ਦੇ ਹਵਾਈ ਅੱਡੇ ਤੋਂ ਕੋਕੀਨ ਸਮੇਤ ਇਕ ਵਿਅਕਤੀ ਗ੍ਰਿਫਤਾਰ

ਮੈਲਬੌਰਨ, 24 ਫਰਵਰੀ (ਸ.ਬ.) ਮੈਲਬੌਰਨ ਹਵਾਈ ਅੱਡੇ ਤੋਂ           ਆਸਟ੍ਰੇਲੀਆ ਦੇ ਸਰਹੱਦੀ ਬਲ ਨੇ 5 ਕਿਲੋਗ੍ਰਾਮ ਕੋਕੀਨ ਸਣੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ| ਇਸ ਕੋਕੀਨ ਦਾ ਬਜ਼ਾਰੀ ਮੁੱਲ 1 ਮਿਲੀਅਨ ਡਾਲਰ ਦੱਸਿਆ ਜਾ ਰਿਹਾ ਹੈ| ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਰਾਤ ਨੂੰ ਇੱਕ ਆਸਟ੍ਰੇਲੀਅਨ ਵਿਅਕਤੀ ਇਟਲੀ ਤੋਂ ਮੈਲਬੌਰਨ ਦੇ ਹਵਾਈ ਅੱਡੇ ਤੇ ਪਹੁੰਚਿਆ ਸੀ| ਇੱਥੇ ਸਰਹੱਦੀ ਬਲ ਦੇ ਅਧਿਕਾਰੀਆਂ ਨੇ ਜਦੋਂ ਉਸ ਦੇ        ਸੂਟਕੇਸ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਉਨ੍ਹਾਂ ਨੇ 5 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ| ਅਧਿਕਾਰੀਆਂ ਮੁਤਾਬਕ ਉਕਤ ਵਿਅਕਤੀ ਨੇ ਕੋਕੀਨ ਆਪਣੇ ਸੂਟਕੇਸ ਵਿੱਚ ਸਮਾਨ ਦੇ ਹੇਠਾਂ ਲੁਕਾ ਕੇ ਰੱਖੀ ਹੋਈ ਸੀ| ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਦੇ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ|

Leave a Reply

Your email address will not be published. Required fields are marked *