ਮੈਲਬੌਰਨ ਵਿਖੇ ਬਜੁਰਗ ਪਿਓ ਨੇ ਆਪਣੇ ਪੁੱਤਰ ਦਾ ਕਤਲ ਕੀਤਾ

ਮੈਲਬੌਰਨ, 19 ਦਸੰਬਰ (ਸ.ਬ.) ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਬੀਤੀ ਰਾਤ ਨੂੰ ਇਕ ਘਰ ਵਿੱਚ ਗੋਲੀਬਾਰੀ ਹੋਈ, ਜਿਸ ਕਾਰਨ 30 ਸਾਲਾ ਵਿਅਕਤੀ ਦੀ ਮੌਤ ਹੋ ਗਈ| ਇਹ ਘਟਨਾ ਦੱਖਣੀ-ਪੂਰਬੀ ਮੈਲਬੌਰਨ ਦੇ ਮੂਲਗਰੇਵ ਸਥਿਤ ਇਕ ਘਰ ਵਿੱਚ ਰਾਤ ਤਕਰੀਬਨ 10.00 ਵਜੇ ਵਾਪਰੀ| ਵਿਕਟੋਰੀਆ ਪੁਲੀਸ ਨੇ ਗੋਲੀਬਾਰੀ ਕਰਨ ਵਾਲੇ 69 ਸਾਲਾ ਪੀਟਰ ਸਮਿੱਥ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੇ ਆਪਣੇ ਪੁੱਤਰ ਦੀ ਹੱਤਿਆ ਦੇ ਦੋਸ਼ ਲਾਏ ਗਏ ਹਨ|
ਪੁਲੀਸ ਨੇ ਦੱਸਿਆ ਕਿ ਗੋਲੀਬਾਰੀ ਘਰ ਵਿਚ ਹੋਈ ਅਤੇ ਕਿਸੇ ਨੇ ਫੋਨ ਕਰ ਕੇ ਐਮਰਜੈਂਸੀ ਅਧਿਕਾਰੀਆਂ ਨੂੰ ਬੁਲਾਇਆ| ਮੌਕੇ ਤੇ ਪੁੱਜੇ ਅਧਿਕਾਰੀਆਂ ਨੇ ਦੇਖਿਆ ਕਿ ਘਰ ਅੰਦਰ 30 ਸਾਲਾ ਵਿਅਕਤੀ ਮ੍ਰਿਤਕ ਪਿਆ ਸੀ| ਪੁਲੀਸ ਅਤੇ ਫੋਰੈਂਸਿਕ ਟੀਮ ਵਲੋਂ ਪੂਰੇ ਘਰ ਦੀ ਤਲਾਸ਼ ਲਈ ਗਈ| ਓਧਰ ਗੁਆਂਢੀਆਂ ਦਾ ਕਹਿਣਾ ਹੈ ਕਿ ਉਹ ਇਸ ਖਬਰ ਨੂੰ ਸੁਣ ਕੇ ਹੈਰਾਨ ਹਨ| ਗੁਆਂਢੀ ਦਾ ਕਹਿਣਾ ਹੈ ਕਿ ਘਰ ਤੇ ਸਮਿੱਥ ਦੇ ਲੜਕੇ ਨੇ ਕਬਜ਼ਾ ਕਰ ਲਿਆ ਸੀ, ਜਿਸ ਕਾਰਨ ਇਹ ਘਟਨਾ ਵਾਪਰੀ| ਸਾਰੇ ਪਰਿਵਾਰ ਦੀ ਜ਼ਿੰਦਗੀ ਤਬਾਹ ਹੋ ਗਈ, ਇਹ ਬਹੁਤ ਦੁਖਦਾਈ ਘਟਨਾ ਹੈ| ਓਧਰ ਪੁਲੀਸ ਨੇ ਦੋਸ਼ੀ ਸਮਿੱਥ ਨੂੰ ਆਪਣੇ ਪੁੱਤਰ ਦੇ ਕਤਲ ਦੇ ਦੋਸ਼ ਅਦਾਲਤ ਵਿੱਚ ਪੇਸ਼ ਕੀਤਾ ਹੈ| ਸਮਿੱਥ ਪੁਲੀਸ ਹਿਰਾਸਤ ਵਿੱਚ ਰਹੇਗਾ ਅਤੇ ਅਪ੍ਰੈਲ ਵਿੱਚ ਉਸ ਨੂੰ ਮੁੜ ਪੇਸ਼ ਕੀਤਾ ਜਾਵੇਗਾ|

Leave a Reply

Your email address will not be published. Required fields are marked *