ਮੈਲਬੌਰਨ ਵਿੱਚ ਕ੍ਰਿਸਮਸ ਦੇ ਜਸ਼ਨ ਮਗਰੋਂ ਲੱਗੇ ਕੂੜੇ ਦੇ ਢੇਰ

ਮੈਲਬੌਰਨ, 26 ਦਸੰਬਰ (ਸ.ਬ.) ਦੁਨੀਆ ਭਰ ਵਿੱਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ| ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਲੋਕਾਂ ਨੇ ਵੱਖਰੇ ਢੰਗ ਨਾਲ ਕ੍ਰਿਸਮਸ ਦਾ ਜਸ਼ਨ ਮਨਾਇਆ| ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਚ ਵੀ ਲੋਕਾਂ ਵਲੋਂ ਕੁਝ ਵੱਖਰੇ ਅੰਦਾਜ਼ ਵਿੱਚ ਕ੍ਰਿਸਮਸ ਮਨਾਈ ਗਈ| ਮੈਲਬੌਰਨ ਦੇ ਮਸ਼ਹੂਰ ਸੈਂਟ ਕਿਲਡਾ ਬੀਚ ਤੇ ਵੀ ਕ੍ਰਿਸਮਸ ਮਨਾਉਣ ਤੋਂ ਬਾਅਦ ਬੀਚ ਤੇ ਸਫਾਈ ਕਰਮਚਾਰੀਆਂ ਵਲੋਂ ਸਾਫ-ਸਫਾਈ ਕੀਤੀ ਜਾ ਰਹੀ ਹੈ| ਕ੍ਰਿਸਮਸ ਦੀ ਸ਼ਾਮ ਬੀਚ ਤੇ ਲਗਭਗ 5,000 ਲੋਕ ਕ੍ਰਿਸਮਸ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਸਨ| ਲੋਕਾਂ ਨੇ ਕ੍ਰਿਸਮਸ ਦਾ ਜਸ਼ਨ ਤਾਂ ਮਨਾਇਆ ਪਰ ਜਦੋਂ ਸਵੇਰ ਹੋਈ ਤਾਂ ਬੀਚ ਮੁਸ਼ਕਿਲ ਨਾਲ ਹੀ ਪਛਾਣਿਆ ਗਿਆ| ਬੀਚ ਤੇ ਕੂੜਾ, ਸ਼ਰਾਬ ਦੀਆਂ ਬੋਤਲਾਂ ਬਿਖਰੀਆਂ ਸਨ| ਅਧਿਕਾਰੀ ਵੀ ਇਹ ਸਭ ਦੇਖ ਕੇ ਹੈਰਾਨ ਸਨ|
ਬੀਚ ਤੇ ਜਸ਼ਨ ਮਨਾਉਣ ਆਏ ਲੋਕਾਂ ਦੀ ਵੱਡੀ ਭੀੜ ਨੂੰ ਕੰਟਰੋਲ ਕਰਨ ਲਈ ਪੁਲੀਸ ਬੁਲਾਉਣੀ ਪਈ| ਵਿਕਟੋਰੀਆ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਬੀਚ ਤੇ ਲੋਕਾਂ ਦਾ ਅਜਿਹਾ ਰਵੱਈਆ ਨਾ ਮੰਨਣਯੋਗ ਹੈ| ਵਿਕਟੋਰੀਆ ਪੁਲੀਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਬੀਚ ਤੇ ਲੋਕਾਂ ਵਲੋਂ ਕੂੜਾ ਫੈਲਾਇਆ ਗਿਆ, ਜੋ ਕਿ ਨਿਰਾਸ਼ਾਜਨਕ ਹੈ| ਲੋਕ ਨਸ਼ੇ ਵਿੱਚ ਟੱਲੀ ਸਨ, ਜਿਸ ਕਾਰਨ ਬੀਚ ਤੇ ਕੁਝ ਲੋਕਾਂ ਦਰਮਿਆਨ ਲੜਾਈ ਵੀ ਹੋਈ| ਇਸ ਲੜਾਈ ਵਿੱਚ ਇਕ ਵਿਅਕਤੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ| ਪੁਲੀਸ ਨੇ ਦੋ ਲੋਕਾਂ ਨੂੰ ਗ੍ਰਿ੍ਰਫਤਾਰ ਕੀਤਾ ਹੈ ਅਤੇ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *