ਮੈਲਬੌਰਨ ਵਿੱਚ ਗੋਲੀਬਾਰੀ ਵਿੱਚ ਦੋ ਵਿਅਕਤੀ ਜ਼ਖ਼ਮੀ

ਮੈਲਬੌਰਨ, 10 ਅਪ੍ਰੈਲ (ਸ.ਬ.) ਸ਼ਹਿਰ ਵਿੱਚ ਅੱਜ ਤੜਕੇ ਹੋਈ ਗੋਲੀਬਾਰੀ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ| ਮਿਲੀ ਜਾਣਕਾਰੀ ਮੁਤਾਬਕ ਗੋਲੀਬਾਰੀ ਸ਼ਹਿਰ ਦੇ ਕਸਬੇ ਚਾਡਸਟੋਨ ਵਿੱਚ ਸਵੇਰੇ 5 ਵਜੇ ਹੋਈ| ਪੁਲੀਸ ਦਾ ਕਹਿਣਾ ਹੈ ਕਿ ਦੋਵੇਂ ਪੀੜਤ ਇਸ ਕਸਬੇ ਦੀ ਇੱਕ ਗਲੀ ਵਿੱਚੋਂ ਗੁਜ਼ਰ ਰਹੇ ਸਨ|
ਇਸ ਦੌਰਾਨ ਇੱਕ ਅਣਪਛਾਤੇ ਹਮਲਾਵਰ ਨੇ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ| ਦੋਹਾਂ ਪੀੜਤਾਂ ਨੂੰ ਇੱਕ-ਇੱਕ ਗੋਲੀ ਲੱਗੀ ਹੈ ਅਤੇ ਉਨ੍ਹਾਂ ਨੂੰ ਐਲਫਰਡ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ|
ਪੁਲੀਸ ਨੇ ਪੀੜਤਾਂ ਦੀ ਪਛਾਣ ਨਹੀਂ ਦੱਸੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *