ਮੈਲਬੌਰਨ ਵਿੱਚ ਬਣੇਗਾ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਟਾਵਰ

ਮੈਲਬੌਰਨ, 9 ਫਰਵਰੀ (ਸ.ਬ.) ਸ਼ਹਿਰ ਵਿੱਚ ਬਹੁਤ ਜਲਦੀ ਹੀ          ਆਸਟ੍ਰੇਲੀਆ ਦਾ ਸਭ ਤੋਂ ਵੱਡਾ ਟਾਵਰ ਬਣਾਇਆ ਜਾਵੇਗਾ| ਇਸ ਦੇ ਨਿਰਮਾਣ ਪ੍ਰਾਜੈਕਟ ਨੂੰ ਪ੍ਰਵਾਨਗੀ ਅੱਜ ਵਿਕਟੋਰੀਆ ਸਰਕਾਰ ਨੇ ਦਿੱਤੀ| 90 ਮੰਜ਼ਿਲਾਂ ਵਾਲਾ ਇਹ ਟਾਵਰ ਮੈਲਬੌਰਨ ਦੇ ਸਾਊਥਬੈਂਕ ਤੇ ਕ੍ਰਾਊਨ ਕੈਸੀਨੋ ਕੰਪਲੈਕਸ ਦਾ ਹਿੱਸਾ ਹੋਵੇਗਾ| ਇਸ ਟਾਵਰ ਦੀ ਇਮਾਰਤ 323 ਮੀਟਰ ਉੱਚੀ ਹੋਵੇਗੀ ਅਤੇ ਇਸ ਵਿੱਚ 388 ਹੋਟਲ ਰੂਮ, 708 ਰਿਹਾਇਸ਼ੀ ਫਲੈਟ ਅਤੇ ਇੱਕ ਛੇ ਤਾਰਾ ਹੋਟਲ ਹੋਵੇਗਾ| ਇਸ ਦੇ ਨਿਰਮਾਣ ਤੇ ਕੁੱਲ ਮਿਲਾ ਕੇ 1.75 ਬਿਲੀਅਨ ਡਾਲਰ ਦਾ ਖ਼ਰਚ ਆਵੇਗਾ|
ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬੇ ਦੇ ਪ੍ਰੀਮੀਅਰ ਡੈਨੀਅਲ ਐਡਰਿਊਜ਼ ਨੇ ਕਿਹਾ ਕਿ ਇਹ ਮੈਲਬੌਰਨ ਦੇ ਨਾਲ-ਨਾਲ         ਆਸਟ੍ਰੇਲੀਆ ਦੀ ਸਭ ਤੋਂ ਵੱਡੀ ਇਮਾਰਤ ਹੋਵੇਗੀ| ਉਨ੍ਹਾਂ ਕਿਹਾ ਕਿ ਇਸ ਇਮਾਰਤ ਦੇ ਬਣਨ ਨਾਲ ਜਿੱਥੇ ਸ਼ਹਿਰ ਦੀ ਖੂਬਸੂਰਤੀ ਹੋਰ ਵਧੇਗੀ, ਉੱਥੇ ਹੀ ਇਸ ਕਾਰਨ ਸ਼ਹਿਰ ਕੌਮਾਂਤਰੀ ਪੱਧਰ ਤੇ ਹੋਰ ਵੱਡੇ ਸਮਾਗਮਾਂ ਦੀ                   ਮੇਜ਼ਬਾਨੀ ਵੀ ਕਰ ਸਕੇਗਾ| ਸ਼੍ਰੀ ਐਂਡਰਿਊਜ਼ ਮੁਤਾਬਕ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਇਸ ਨਾਲ 4000 ਨਵੀਆਂ ਨੌਕਰੀਆਂ ਨਿਕਣਗੀਆਂ, ਜਿਸ ਨਾਲ ਬੇਰੁਜ਼ਗਾਰਾਂ ਨੂੰ ਕਾਫੀ ਫਾਇਦਾ ਮਿਲੇਗਾ| ਹਾਲਾਂਕਿ ਇਸ ਟਾਵਰ ਦਾ ਨਿਰਮਾਣ ਕਾਰਜ ਕਦੋਂ ਸ਼ੁਰੂ ਹੋਵੇਗਾ, ਇਸ ਸੰਬੰਧ ਵਿੱਚ ਕੋਈ ਜਾਣਕਾਰੀ ਨਹੀਂ ਮਿਲੀ ਹੈ|

Leave a Reply

Your email address will not be published. Required fields are marked *