ਮੈਲਬੌਰਨ ਵਿੱਚ ਬੀਚ ਤੇ ਮਿਲੀ ਔਰਤ ਦੀ ਲਾਸ਼, ਪੁਲੀਸ ਨੇ ਜਾਰੀ ਕੀਤੀ ਤਸਵੀਰ

ਮੈਲਬੌਰਨ, 1 ਫਰਵਰੀ (ਸ.ਬ.) ਮੈਲਬੌਰਨ ਦੇ ਬਲੈਕ ਰਾਕ ਬੀਚ ਤੇ ਔਰਤ ਦੀ ਲਾਸ਼ ਮਿਲੀ| ਪੁਲੀਸ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਪਤਾ ਲਾਇਆ ਗਿਆ ਕਿ ਲਾਸ਼ ਔਰਤ ਦੀ ਹੈ| ਮ੍ਰਿਤਕ ਔਰਤ ਦੀ ਉਮਰ 20 ਤੋਂ 30 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ| ਪੁਲੀਸ ਨੇ ਕੰਪਿਊਟਰ ਜ਼ਰੀਏ ਤਿਆਰ ਕੀਤੀ ਗਈ ਔਰਤ ਦੀ ਤਸਵੀਰ ਜਾਰੀ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਸ ਦੇ ਕੱਪੜੇ ਅਤੇ ਹੈਂਡਬੈਗ ਦੀਆਂ ਤਸਵੀਰਾਂ ਨੂੰ ਵੀ ਜਾਰੀ ਕੀਤਾ ਹੈ| ਪੁਲੀਸ ਦਾ ਕਹਿਣਾ ਹੈ ਕਿ ਔਰਤ ਦੀ ਮੌਤ ਸ਼ੱਕੀ ਨਹੀਂ ਹੈ| ਪੁਲੀਸ ਨੇ ਔਰਤ ਦੀ ਪਛਾਣ ਦੱਸਦੇ ਹੋਏ ਦੱਸਿਆ ਕਿ ਔਰਤ ਦਾ ਰੰਗ ਗੋਰਾ ਹੈ ਅਤੇ ਉਸ ਦੀਆਂ ਅੱਖਾਂ ਭੂਰੀਆਂ ਤੇ ਵਾਲ ਕਾਲੇ ਹਨ| ਪੁਲੀਸ ਮਾਮਲੇ ਦੀ ਤਹਿ ਤੱਕ ਜਾਣ ਲਈ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *