ਮੈਲਬੌਰਨ ਵਿੱਚ ਬੇਕਾਬੂ ਕਾਰ ਨੇ ਮਚਾਈ ਤਬਾਹੀ, ਇੱਕ ਦੀ ਮੌਤ ਅਤੇ ਦੋ ਜ਼ਖ਼ਮੀ

ਮੈਲਬੌਰਨ, 21 ਅਪ੍ਰੈਲ (ਸ.ਬ.) ਪੂਰਬੀ ਮੈਲਬੌਰਨ ਵਿੱਚ ਇੱਕ ਮੈਡੀਕਲ ਸੈਂਟਰ ਦੇ ਕਾਰ ਪਾਰਕਿੰਗ ਵਾਲੇ ਇਲਾਕੇ ਬੇਕਾਬੂ ਕਾਰ ਨੇ ਇੱਕ ਚਾਰ ਸਾਲਾ ਬੱਚੇ ਸਮੇਤ ਤਿੰਨ ਲੋਕਾਂ ਨੂੰ ਟੱਕਰ ਮਾਰ ਦਿੱਤੀ| ਇਸ ਹਾਦਸੇ ਵਿੱਚ ਬੱਚੇ ਦੀ ਮੌਤ ਹੋ ਗਈ, ਜਦੋਂਕਿ ਬਾਕੀ ਦੋ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ| ਜਾਣਕਾਰੀ ਮੁਤਾਬਕ ਜਿਸ ਮੈਡੀਕਲ ਸੈਂਟਰ ਵਿੱਚ ਇਹ ਹਾਦਸਾ ਵਾਪਰਿਆ, ਉਹ ਬਰਵਿੱਕ ਕਸਬੇ ਵਿੱਚ ਸਥਿਤ ਹੈ| ਘਟਨਾ ਵੇਲੇ ਤਿੰਨੋਂ ਕਾਰ ਪਾਰਕਿੰਗ ਵਿੱਚ ਪੈਦਲ ਜਾ ਰਹੇ ਸਨ|
ਤਿੰਨ ਲੋਕਾਂ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਬੇਕਾਬੂ ਕਾਰ ਨੇ ਪਾਰਕਿੰਗ ਵਿੱਚ ਖੜ੍ਹੇ ਦੂਜੇ ਵਾਹਨਾਂ ਵੀ ਟੱਕਰ ਮਾਰੀ, ਜਿਸ ਕਾਰਨ ਉਹ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ| ਪਲਟਣ ਤੋਂ ਬਾਅਦ ਹੀ ਕਾਰ ਕਾਬੂ ਹੇਠ ਆਈ| ਐਂਬੂਲੈਂਸ ਵਿਕਟੋਰੀਆ ਦਾ ਕਹਿਣਾ    ਹੈ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਵਿੱਚ ਇੱਕ ਮਰਦ ਅਤੇ ਔਰਤ ਸ਼ਾਮਲ ਹੈ|
ਦੋਹਾਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ| ਪੁਲੀਸ ਦਾ ਕਹਿਣਾ ਹੈ ਕਿ ਉਸ ਨੇ ਕਾਰ ਦੇ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਉਸ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *