ਮੈਲਬੌਰਨ ਵਿੱਚ ਮਿਲੇ ਮਨੁੱਖੀ ਅਵਸ਼ੇਸ਼

ਮੈਲਬੌਰਨ, 20 ਫਰਵਰੀ (ਸ.ਬ.) ਸ਼ਹਿਰ ਦੇ ਨਜ਼ਦੀਕੀ ਇਲਾਕੇ ਮੈਸੇਡੋਨ ਵਿੱਚ ਅੱਜ ਪੁਲੀਸ ਵਲੋਂ ਮਨੁੱਖੀ ਅਵਸ਼ੇਸ਼ ਬਰਾਮਦ ਕੀਤੇ ਗਏ| ਇਹ ਮੰਨਿਆ ਜਾ ਰਿਹਾ ਹੈ ਕਿ ਇਹ      ਅਵਸ਼ੇਸ਼ ਇੱਕ ਔਰਤ ਦੇ ਹਨ| ਪੁਲੀਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅਵਸ਼ੇਸ਼ ਦੁਪਹਿਰ 12.30 ਵਜੇ ਦੇ ਕਰੀਬ ਇਲਾਕੇ ਦੀ ਇੱਕ ਪਾਰਕ ਵਿੱਚੋਂ ਬਰਾਮਦ ਕੀਤੇ ਗਏ| ਉਸ ਨੇ ਦੱਸਿਆ ਕਿ ਇਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਲਿਜਾਇਆ ਜਾਵੇਗਾ, ਜਿਸ ਨਾਲ ਮ੍ਰਿਤਕ ਦੀ ਪਛਾਣ ਹੋ ਸਕੇਗੀ ਅਤੇ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ|

Leave a Reply

Your email address will not be published. Required fields are marked *