ਮੈਲਬੌਰਨ ਵਿੱਚ ਵਾਪਰਿਆ ਹਾਦਸਾ, ਘਰ ਵਿੱਚ ਅੱਗ ਲੱਗਣ ਕਾਰਨ ਜ਼ਿੰਦਾ ਝੁਲਸੀ ਔਰਤ

ਮੈਲਬੌਰਨ, 30 ਦਸੰਬਰ (ਸ.ਬ.) ਮੈਲਬੌਰਨ ਵਿੱਚ ਪੱਛਮੀ ਇਲਾਕੇ ਵਿੱਚ ਵੀਰਵਾਰ ਰਾਤ ਨੂੰ ਅੱਗ ਲੱਗ ਗਈ, ਜਿਸ ਵਿੱਚ ਝੁਲਸਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਰ ਸ਼ਹਿਰ ਦੇ ਪੱਛਮੀ ਇਲਾਕੇ ਕਾਰੋਲਾਈਨ ਸਪਰਿੰਗਜ਼ ਵਿਖੇ ਸਥਿਤ ਸੀ ਅਤੇ ਇੱਥੇ ਅੱਗ ਰਾਤੀਂ 9.30 ਵਜੇ ਦੇ ਕਰੀਬ ਲੱਗੀ| ਹਾਦਸੇ ਵੇਲੇ ਦੋ ਔਰਤਾਂ ਅਤੇ ਦੋ ਪਾਲਤੂ ਜਾਨਵਰ ਘਰ ਅੰਦਰ ਮੌਜੂਦ ਸਨ| ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੈਟਰੋਪਾਲੀਟਨ ਫਾਇਰ ਬ੍ਰਿਗੇਡ ਅਤੇ ਕਾਊਂਟਰੀ ਫਾਇਰ ਅਥਾਰਟੀ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਇੱਕ ਘੰਟੇ ਦੀ ਮਿਹਨਤ ਤੋਂ ਬਾਅਦ ਜਾ ਕੇ ਅੱਗ ਤੇ ਕਾਬੂ ਪਾਇਆ| ਇਸ ਪਿੱਛੋਂ ਫਾਇਰਫਾਈਟਰਜ਼ ਨੇ ਇੱਕ ਔਰਤ ਨੂੰ ਘਰ ਅੰਦਰ ਮ੍ਰਿਤਕ ਹਾਲਤ ਵਿੱਚ ਪਾਇਆ, ਜਦਕਿ ਧੂੰਆ ਚੜ੍ਹਨ ਕਾਰਨ ਦੂਜੀ ਔਰਤ ਦੀ ਹਾਲਤ ਗੰਭੀਰ ਹੋ ਗਈ| ਉਸ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ| ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਜਾਨਵਰ ਠੀਕ ਹਨ| ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਔਰਤ ਦੀ ਮੌਤ ਸ਼ੱਕੀ ਨਹੀਂ ਜਾਪ ਰਹੀ ਅਤੇ ਪੁਲੀਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *