ਮੈਲਬੌਰਨ ਵਿੱਚ ਹਥਿਆਰਾਂ ਦੀ ਨੋਕ ਤੇ ਲੋਕਾਂ ਨੂੰ ਲੁੱਟਣ ਵਾਲੇ ਲੁਟੇਰੇ ਪੁਲੀਸ ਨੇ ਕਾਬੂ ਕੀਤੇ

ਮੈਲਬੌਰਨ, 23 ਫਰਵਰੀ (ਸ.ਬ.) ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਵਿੱਚ ਪੁਲੀਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ| ਪੁਲੀਸ ਨੇ ਤਿੰਨਾਂ ਨੂੰ ਅੱਜ ਸਵੇਰੇ 5 ਵਜੇ ਗਲੇਨ ਵੇਵਰਲੀ ਕਸਬੇ ਤੋਂ ਗ੍ਰਿਫ਼ਤਾਰ ਕੀਤਾ| ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਤਿੰਨਾਂ ਦੋਸ਼ੀਆਂ ਨੇ ਅੱਜ ਭਾਵ ਤੜਕੇ ਨਾਰੇ ਵਾਰੇਨ ਅਤੇ ਮਾਊਂਟ ਵੇਵਰਲੇ ਕਸਬਿਆਂ ਵਿੱਚ ਹਥਿਆਰਾਂ ਦੀ ਨੋਕ ਤੇ ਲੁੱਟ-ਖੋਹ ਕੀਤੀ| ਇਸ ਪਿੱਛੋਂ ਉਹ ਗਲੇਨ ਵੇਵਰਲੀ ਕਸਬੇ ਦੇ ਇੱਕ ਬਗੀਚੇ ਵਿੱਚ ਹਥਿਆਰਾਂ, ਜਿਨ੍ਹਾਂ ਵਿੱਚ ਇੱਕ ਸ਼ਾਟਗੰਨ ਅਤੇ ਦੋ ਛੁਰੇ ਸਨ, ਨੂੰ ਛੁਪਾ ਰਹੇ ਸੀ| ਇੱਥੇ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ| ਹਾਲਾਂਕਿ ਅਧਿਕਾਰੀਆਂ ਨੇ ਤਿੰਨਾਂ ਦੋਸ਼ੀਆਂ ਦੀ ਪਛਾਣ ਅਤੇ ਉਨ੍ਹਾਂ ਤੇ ਲੱਗੇ ਦੋਸ਼ਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ|

Leave a Reply

Your email address will not be published. Required fields are marked *