ਮੈਲਬੌਰਨ ਵਿੱਚ ਹੋਈ ਗੋਲੀਬਾਰੀ, ਪ੍ਰਾਇਮਰੀ ਸਕੂਲ ਨੂੰ ਲੱਗੇ ਤਾਲੇ

ਮੈਲਬੌਰਨ, 8 ਜੂਨ (ਸ.ਬ.) ਆਸਟ੍ਰੇਲੀਆ ਦੇ ਪੱਛਮੀ ਮੈਲਬੌਰਨ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ| ਜਿੱਥੇ ਗੋਲੀਬਾਰੀ ਦੀ ਇਹ ਘਟਨਾ ਵਾਪਰੀ ਹੈ, ਉਥੇ ਹੋਲੀ ਰੋਜਰੀ ਪ੍ਰਾਇਮਰੀ ਸਕੂਲ ਪੈਂਦਾ ਹੈ| ਜਿਸ ਕਾਰਨ ਸਕੂਲ ਨੂੰ ਤਾਲਾ ਲਾ ਦਿੱਤਾ ਗਿਆ| ਪੁਲੀਸ ਇਸ ਘਟਨਾ ਦੇ ਸੰਬੰਧ ਵਿੱਚ ਜਾਂਚ ਕਰ ਰਹੀ ਹੈ| ਗੋਲੀਬਾਰੀ ਦੀ ਇਹ ਘਟਨਾ ਮੈਲਬੌਰਨ ਦੇ ਡਰਬੀ ਸਟਰੀਟ ਵਿੱਚ ਕੇਨਸਨਸਟਨ ਹਾਊਸਿੰਗ ਕਮਿਸ਼ਨ ਬਿਲਡਿੰਗ ਦੇ ਬਾਹਰ ਤਕਰੀਬਨ 12.20 ਵਜੇ ਹੋਈ| ਇੱਥੇ ਰਹਿਣ ਵਾਲੀ ਕੋਲੀਨ ਹਾਵੇਲ ਨੇ ਦੱਸਿਆ ਕਿ ਉਸ ਨੇ 4 ਤੋਂ 6 ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ| ਉਸ ਨੇ ਦੱਸਿਆ ਕਿ ਉਹ ਪਿਛਲੇ 32 ਸਾਲਾ ਤੋਂ ਇੱਥੇ ਰਹਿ ਰਹੀ ਹੈ ਅਤੇ ਉਸ ਨੇ ਗੋਲੀਬਾਰੀ ਦੀਆਂ ਆਵਾਜ਼ਾਂ ਸੁਣੀਆਂ|
ਓਧਰ ਇੰਸਪੈਕਟਰ ਸਟੀਫਨ ਕੂਪਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਪਰ ਇਹ ਪਤਾ ਨਹੀਂ ਲੱਗ ਸਕਿਆ ਇਹ ਗੋਲੀਬਾਰੀ ਕਿਸੇ ਨੇ ਅਤੇ ਕਿਉਂ ਕੀਤੀ| ਅਸੀਂ ਜਨਤਾ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਜਾਣਕਾਰੀ ਮਿਲੇ ਤਾਂ ਸਾਨੂੰ ਸੂਚਿਤ ਕੀਤਾ ਜਾਵੇ| ਪੁਲੀਸ ਨੇ ਘਟਨਾ ਵਾਲੀ ਥਾਂ ਤੇ ਕੋਨੇ-ਕੋਨੇ ਤੇ 8-8 ਪੁਲੀਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ| ਹਾਲਾਂਕਿ ਇਸ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ| ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਤਾਂ ਕਿ ਕੋਈ ਸੁਰਾਗ ਮਿਲ ਸਕੇ|

Leave a Reply

Your email address will not be published. Required fields are marked *