ਮੈਲਬੌਰਨ: ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਦੋ ਵਿਅਕਤੀ ਜ਼ਖਮੀ

ਮੈਲਬੌਰਨ , 12 ਜੁਲਾਈ (ਸ.ਬ.) ਮੈਲਬੌਰਨ ਦੇ ਸ਼ਹਿਰ ਉਤਰੀ-ਪੱਛਮੀ ਜਿਲੋਂਗ ਵਿੱਚ ਅੱਜ ਸਵੇਰ ਨੂੰ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 2 ਵਿਅਕਤੀ ਜ਼ਖਮੀ ਹੋ ਗਏ| ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 10.00 ਵਜੇ ਦੇ ਕਰੀਬ ਘਟਨਾ ਦੀ ਜਾਣਕਾਰੀ ਮਿਲੀ| ਅਧਿਕਾਰੀਆਂ ਨੇ ਦੱਸਿਆ ਕਿ ਲੈਥਰਬ੍ਰਿਜ ਹਵਾਈ ਖੇਤਰ ਤੇ 4 ਸੀਟਾਂ ਵਾਲਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ| ਹੈਲੀਕਾਪਟਰ ਵਿਚ ਸਵਾਰ 2 ਵਿਅਕਤੀ, ਜਿਨ੍ਹਾਂ ਦੀ ਉਮਰ 30 ਸਾਲ ਦਰਮਿਆਨ ਹੈ, ਜਿਨ੍ਹਾਂ ਦੀ ਜਾਨ ਬਚ ਗਈ ਪਰ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ|
ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੇ ਐਂਬੂਲੈਂਸ ਪੁੱਜੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ| ਪੁਲੀਸ ਨੇ ਕਿਹਾ ਕਿ ਹਵਾਈ ਖੇਤਰ ਦੇ ਰਨਵੇਅ ਤੇ ਹੈਲੀਕਾਪਟਰ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ| ਹਵਾਈ ਅੱਡੇ ਦੇ ਮਾਲਕ ਗੈਰੀ ਬਾਊਮ ਨੇ ਕਿਹਾ ਕਿ ਉਹ ਘਟਨਾ ਵਾਲੀ ਥਾਂ ਤੇ ਗਏ| ਇਹ ਬਹੁਤ ਭਿਆਨਕ ਸੀ, ਕੈਬਿਨ ਦੀਆਂ ਖਿੜਕੀਆਂ ਟੁੱਟ ਗਈਆਂ ਸਨ| ਉਨ੍ਹਾਂ ਕਿਹਾ ਕਿ ਇਹ ਸਭ ਦੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਦੋਵੇਂ ਵਿਅਕਤੀ ਠੀਕ ਹਨ|

Leave a Reply

Your email address will not be published. Required fields are marked *