ਮੋਗਾ ਦੇ ਡਿਪਟੀ ਕਮਿਸ਼ਨਰ ਦਫਤਰ ਤੇ ਲਹਿਰਾਇਆ ਗਿਆ ਖਾਲਿਸਤਾਨ ਝੰਡਾ

ਮੋਗਾ, 14 ਅਗਸਤ (ਸ.ਬ.) ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੇ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਵੱਲੋਂ ਤਿਰੰਗਾ ਝੰਡਾ ਉਤਾਰ ਕੇ ਖਾਲਿਸਤਾਨ ਦਾ ਕੇਸਰੀ ਰੰਗ ਦਾ ਝੰਡਾ ਲਹਿਰਾ ਦਿੱਤਾ ਗਿਆ| ਇਸ ਦੀ ਸੂਚਨਾ ਮਿਲਣ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ|
ਪੁਲੀਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਨਵਾਂ ਤਿਰੰਗਾ ਝੰਡਾ ਵਾਪਸ ਉਸੇ ਥਾਂ ਤੇ ਲਹਿਰਾਇਆ ਅਤੇ ਖਾਲਿਸਤਾਨੀ ਝੰਡੇ ਨੂੰ ਹਟਾਇਆ| ਇਸ ਸੰਬੰਧੀ ਪੁਲੀਸ ਨੇ ਪ੍ਰਵੇਨਸ਼ਨ ਆਫ ਆਨਰ ਟੂ ਨੈਸ਼ਨਲ ਫਲੈਗ ਅਤੇ ਆਈਪੀਸੀ ਦੀਆਂ ਤਿੰਨ ਹੋਰ ਧਾਰਾਵਾ ਤਹਿਤ ਮਾਮਲਾ ਦਰਜ ਕਰ ਲਿਆ ਹੈ|
ਪੁਲੀਸ ਪ੍ਰਸ਼ਾਸਨ ਤੇ ਹੁਣ ਵੱਡਾ ਸਵਾਲ ਇਹ ਖੜ੍ਹਾ ਹੋ ਗਿਆ ਹੈ ਕਿ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਦੇਸ਼ ਵਿਰੋਧੀ ਤਾਕਤਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣਾ ਇੱਕ ਤਰ੍ਹਾਂ ਨਾਲ ਸਰਕਾਰ ਨੂੰ ਸਿੱਧੀ ਚਿਤਾਵਨੀ ਹੈ|
ਜਿਕਰਯੋਗ ਹੈ ਕਿ ਭਾਰਤ ਵੱਲੋਂ ਬਲੈਕ ਲਿਸਟ ਕੀਤੇ ਗਏ ਗੁਰਪਤਵੰਤ ਪੰਨੂ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਪੰਦਰਾਂ ਅਗਸਤ ਨੂੰ ਲੋਕ ਆਪਣੇ ਪੰਚਾਇਤ ਘਰਾਂ ਤੇ ਖਾਲਿਸਤਾਨੀ ਝੰਡਾ ਲਹਿਰਾਉਣ ਅਤੇ ਇਸਦੇ ਬਦਲੇ ਉਨ੍ਹਾਂ ਨੂੰ 25 ਹਜ਼ਾਰ ਅਮਰੀਕਨ ਡਾਲਰ ਦਿੱਤੇ ਜਾਣਗੇ|

Leave a Reply

Your email address will not be published. Required fields are marked *