ਮੋਗਾ ਦੇ ਸਿਵਲ ਹਸਪਤਾਲ ਵਿੱਚ ਮਹਿਲਾ ਨੇ ਫਰਸ਼ ਤੇ ਦਿੱਤਾ ਬੱਚੀ ਨੂੰ ਜਨਮ


ਮੋਗਾ, 10 ਅਕਤੂਬਰ (ਸ.ਬ.) ਮੋਗਾ ਦਾ ਸਿਵਲ ਹਸਪਤਾਲ ਅੱਜ ਉਸ ਸਮੇਂ ਦੁਬਾਰਾ ਸੁਰਖੀਆਂ ਵਿੱਚ ਆ ਗਿਆ, ਜਦੋਂ ਇਕ ਗਰਭਵਤੀ  ਮਹਿਲਾ ਨੇ ਹਸਪਤਾਲ ਵਿੱਚ ਪਾਰਕਿੰਗ ਦੇ ਫਰਸ਼ ਤੇ ਹੀ ਇਕ ਬੱਚੀ ਨੂੰ ਜਨਮ ਦੇ ਦਿੱਤਾ|
ਪ੍ਰਾਪਤ ਜਾਣਕਾਰੀ ਮੁਤਾਬਕ ਗਰਭਵਤੀ ਅੰਕਿਤਾ ਪਤਨੀ ਸਰਵਣ ਵਾਸੀ ਜਲਾਲਾਬਾਦ ਨੂੰ ਡਿਲੀਵਰੀ ਲਈ ਜਦੋਂ ਮੋਗਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਖੂਨ ਦੀ ਕਮੀ ਅਤੇ ਸੀਜ਼ੇਰੀਅਨ ਦੀ ਗੱਲ ਕਹਿੰਦੇ ਹੋਏ ਉਸ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ|
ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਹਸਪਤਾਲ ਦੀ ਪਾਰਕਿੰਗ ਦੇ ਫਰਸ਼ ਤੇ  ਮਹਿਲਾ ਨੇ ਇਕ ਬੱਚੀ ਨੂੰ ਜਨਮ ਦਿੱਤਾ| ਪਰਿਵਾਰ ਵਾਲਿਆਂ ਵੱਲੋਂ ਹੀ ਉਸ ਦੀ ਡਿਲੀਵਰੀ ਕਰਵਾਈ ਗਈ|
ਹਸਪਤਾਲ ਦੇ ਡਾਕਟਰਾਂ ਖ਼ਿਲਾਫ਼ ਪਰਿਵਾਰ ਵਾਲਿਆਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਮਹਿਲਾ ਅਤੇ ਉਸ ਦੇ ਨਵਜੰਮੇ ਬੱਚੇ ਨੂੰ ਜੱਚਾ-ਬੱਚਾ ਵਾਰਡ ਵਿੱਚ ਦਾਖ਼ਲ ਕੀਤਾ ਗਿਆ|
ਜਿਕਰਯੋਗ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਮੋਗਾ ਦੇ ਸਿਵਲ ਹਸਪਤਾਲ ਵਿੱਚ ਜਨਵਰੀ, 2020 ਵਿੱਚ ਇਕ ਮਹਿਲਾ ਵੱਲੋਂ ਫਰਸ਼ ਤੇ ਹੀ ਬੱਚੇ ਨੂੰ ਜਨਮ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹਸਪਤਾਲ ਕਾਫੀ               ਦੇਰ ਸੁਰਖੀਆਂ ਵਿੱਚ ਰਿਹਾ ਸੀ|

Leave a Reply

Your email address will not be published. Required fields are marked *